ਪੱਤਰ ਪ੍ਰੇਰਕ
ਬਨੂੜ, 8 ਜੁਲਾਈ
ਪਿੰਡ ਖੇੜੀ ਗੁਰਨਾ ਦੇ ਪ੍ਰਾਚੀਨ ਗੁੱਗਾ ਮਾੜੀ ਮੰਦਰ ਵਿੱਚ ਖੜ੍ਹੇ ਨਿੰਮ ਦੇ ਦਹਾਕਿਆਂ ਪੁਰਾਣੇ ਦਰੱਖਤ ਨੂੰ ਕੱਟੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਵਾਸੀ ਅਤੇ ਪੰਚਾਇਤ ਆਹਮੋ ਸਾਹਮਣੇ ਆ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੇ ਨਿੰਮ ਕਟਵਾ ਦਿੱਤੀ ਹੈ, ਜਦਕਿ ਨਿੰਮ ਨੂੰ ਕਟਾਏ ਜਾਣ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਤੇ ਪੰਚ ਇਕਬਾਲ ਖਾਨ ਨੇ ਦੱਸਿਆ ਕਿ ਨਿੰਮ ਦਾ ਦਰੱਖਤ ਬਹੁਤ ਪੁਰਾਣਾ ਸੀ, ਜੋ ਆਪਣੇ ਆਪ ਹੀ ਹਵਾ ਵਿੱਚ ਡਿੱਗ ਗਿਆ।