ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 21 ਫਰਵਰੀ
ਨੈਸ਼ਨਲ ਹਾਈਵੇਅ ਉੱਪਰ ਭਾਖੜਾ ਨਹਿਰ ਸਰਹਿੰਦ ਨੇੜੇ ਬੀਤੀ ਸ਼ਾਮ ਫੋਰਡ ਫਿਗੋ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਜਦੋਂ ਕਿ ਕਾਰ ਚਾਲਕ ਵਾਲ-ਵਾਲ ਬਚ ਗਿਆ। ਕਾਰ ਚਾਲਕ ਗੌਰਵ ਖੁਰਾਨਾ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਲੁਧਿਆਣਾ ਤੋਂ ਪਾਣੀਪਤ ਜਾ ਰਿਹਾ ਸੀ। ਜਿਉਂ ਹੀ ਉਹ ਭਾਖੜਾ ਨਹਿਰ ਸਰਹਿੰਦ ਉੱਪਰ ਪਹੁੰਚਿਆ ਤਾਂ ਉਸ ਨੂੰ ਕਾਰ ਵਿੱਚ ਅੱਗ ਲੱਗਣ ਦੀ ਮੁਸ਼ਕ ਆਈ ਜਿਸ ਕਾਰਨ ਉਹ ਤੁਰੰਤ ਕਾਰ ਵਿੱਚੋਂ ਬਾਹਰ ਨਿਕਲ ਗਿਆ ਅਤੇ ਸਕਿੰਟਾਂ ਵਿੱਚ ਹੀ ਕਾਰ ਨੂੰ ਅੱਗ ਫੜ ਗਈ ਅਤੇ ਉਹ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੀ.ਐੱਨ.ਜੀ. ਕਿੱਟ ਵਿੱਚ ਤਕਨੀਕੀ ਨੁਕਸ ਕਾਰਨ ਅੱਗ ਲਗੀ।