ਪੱਤਰ ਪ੍ਰੇਰਕ
ਪੰਚਕੂਲਾ, 5 ਜੁਲਾਈ
ਬਰਵਾਲਾ ਇਲਾਕੇ ਦੇ ਪਿੰਡ ਟੋਡਾ ਦੇ ਕੋਲ ਟਾਂਗਰੀ ਨਦੀ ਵਿੱਚ ਨਹਾਉਣ ਗਏ ਨੌਜਵਾਨ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਪੰਚਕੂਲਾ ਦੇ ਸਰਕਾਰੀ ਹਸਪਤਾਲ ਸੈਕਟਰ-6 ਤੋਂ ਕਰਵਾ ਕੇ ਅੱਜ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦਸਵੀਂ ਕਲਾਸ ਦਾ ਵਿਦਿਆਰਥੀ ਪਰਵੀਨ ਕੁਮਾਰ ਨਦੀ ਵਿੱਚ ਆਪਣੇ ਦੋਸਤਾਂ ਨਾਲ ਨਹਾਉਣ ਗਿਆ ਸੀ, ਜਿੱਥੇ ਉਹ ਪਾਣੀ ਦੀ ਗਹਿਰਾਈ ਵਿੱਚ ਡੁੱਬ ਗਿਆ। ਮ੍ਰਿਤਕ ਪਰਵੀਨ ਆਪਣੇ ਮਾਤਾ ਪਿਤਾ ਦਾ ਇੱਕਲੌਤਾ ਪੁੱਤਰ ਸੀ। ਮ੍ਰਿਤਕ ਦੇ ਮਾਤਾ-ਪਿਤਾ ਮਜ਼ਦੂਰ ਹਨ।