ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਪਰੈਲ
ਇੱਥੋਂ ਦੀ ਪੁਲੀਸ ਨੇ ਮੰਦਰ ਮੂਹਰੇ ਖੜੀਆਂ ਕਾਰਾਂ ਵਿੱਚੋਂ ਬੈਗ ਅਤੇ ਪਰਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੈਕਟਰ 28 ਦੇ ਵਾਸੀ ਅਵਿਨਾਸ਼ ਠਾਕੁਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸੈਕਟਰ-20 ਦੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ, ਪਿੱਛੋਂ ਕਾਰ ਵਿੱਚੋਂ ਕੋਈ ਬੈਗ ਚੋਰੀ ਕਰਕੇ ਫ਼ਰਾਰ ਹੋ ਗਿਆ ਹੈ। ਬੈੱਗ ਵਿੱਚ ਇਕ ਮੋਬਾਇਲ ਫੋਨ, ਟੈਬ, 5 ਹਜ਼ਾਰ ਰੁਪਏ ਨਕਦ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਸੈਕਟਰ 29 ’ਚ ਸਥਿਤ ਸ੍ਰੀ ਸਾਈ ਮੰਦਰ ਦੇ ਮੂਹਰੇ ਕਾਰ ਵਿੱਚੋਂ ਔਰਤ ਦਾ ਪਰਸ ਚੋਰੀ ਹੋ ਗਿਆ ਹੈ।