ਖਰੜ: ਖਰੜ ਸਦਰ ਪੁਲੀਸ ਨੇ ਨਜ਼ਦੀਕੀ ਪਿੰਡ ਗੱਬੇਮਾਜਰਾ ਦੀ ਰਹਿਣ ਵਾਲੀ 6 ਸਾਲਾਂ ਦੀ ਬਾਲੜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤ ਕੁਮਾਰ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਲੜਕੀ ਨੇ ਸ਼ਿਕਾਇਤ ਕੀਤੀ ਕਿ ਉਹ ਅਤੇ ਉਸ ਦਾ ਪਤੀ ਕੰਮ ’ਤੇ ਗਏ ਹੋਏ ਸਨ ਅਤੇ ਬੱਚੇ ਘਰ ਵਿੱਚ ਇੱਕਲੇ ਸਨ। ਇਸੇ ਦੌਰਾਨ ਸੰਨੀ ਉਥੇ ਆਇਆ ਅਤੇ ਉਸ ਨੇ ਬੱਚੀ ਨਾਲ ਕਥਿਤ ਤੌਰ ’ਤੇ ਅਸ਼ਲੀਲ ਹਰਕਤਾਂ ਕੀਤੀਆਂ। ਪੁਲੀਸ ਨੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। -ਪੱਤਰ ਪ੍ਰੇਰਕ