ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਇੱਥੋਂ ਦੇ ਸੈਕਟਰ-19 ਵਿੱਚ ਪੀਸੀਆਰ ਦੀ ਗੱਡੀ ਵਿੱਚ ਸੱਪ ‘ਦਿਖਣ’ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਦੇ ਹੀ ਯੂਟੀ ਦੇ ਜੰਗਲਾਤ ਵਿਭਾਗ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਦੋਵਾਂ ਟੀਮਾਂ ਨੇ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਗੱਡੀ ਵਿੱਚੋਂ ਕੁਝ ਨਹੀਂ ਲੱਭਿਆ। ਇਸ ਤੋਂ ਬਾਅਦ ਪੀਸੀਆਰ ਦੀ ਗੱਡੀ ਨੂੰ ਚੰਡੀਗੜ੍ਹ ਪੁਲੀਸ ਦੀ ਵਰਕਸ਼ਾਪ ਵਿੱਚ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪੀਸੀਆਰ ਦੇ ਇੰਚਾਰਜ ਐੱਸਆਈ ਹੀਰਾ ਸਿੰਘ ਨੇ ਜੰਗਲਾਤ ਵਿਭਾਗ ਨੂੰ ਗੱਡੀ ਵਿੱਚ ਸੱਪ ਦਿਖਣ ਦੀ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਜੰਗਲਾਤ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਗੱਡੀ ਦੀ ਚੈਕਿੰਗ ਕੀਤੀ। ਜੰਗਲਾਤ ਵਿਭਾਗ ਦੀ ਟੀਮ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਸੱਪ ਕੱਢਣ ਦੀ ਕੋਸ਼ਿਸ਼ ਕੀਤੀ।