ਪੱਤਰ ਪ੍ਰੇਰਕ
ਮੁੱਲਾਂਪੁਰ ਗ਼ਰੀਬਦਾਸ, 26 ਸਤੰਬਰ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਨ ਦੀ ਲੜੀ ਨੂੰ ਅੱਗੇ ਤੋਰਦਿਆਂ ਨਗਰ ਕੌਂਸਲ ਨਵਾਂ ਗਾਉਂ ਵਿਖੇ ਸੋਲਰ ਲਾਈਟਾਂ ਲਗਾਉਣ ਲਈ ਵਾਰਡ ਨੰਬਰ-8 ਨੂੰ ਤਿੰਨ ਲੱਖ ਰੁਪਏ ਅਤੇ ਵਾਰਡ ਨੰਬਰ-1 ਨੂੰ ਤਿੰਨ ਲੱਖ ਰੁਪਏ ਦੀ ਗਰਾਂਟ ਦੇ ਚੈੱਕ ਸਥਾਨਕ ਕੌਂਸਲਰਾਂ ਨੂੰ ਸੌਂਪੇੇ। ਇਸੇ ਤਰਾਂ ਪਿੰਡ ਤਕੀਪੁਰ ਵਿਖੇ ਸਕੂਲ ਲਈ ਪੰਚਾਇਤ ਨੂੰ ਤਿੰਨ ਲੱਖ ਰੁਪਏ ਦੇ ਚੈੱਕ ਦਿੱਤੇ। ਇਸ ਮੌਕੇ ਕਾਂਗਰਸੀ ਆਗੂ ਵਿਜੈ ਸ਼ਰਮਾ ਟਿੰਕੂ, ਕ੍ਰਿਸ਼ਨ ਬਿੱਲਾ ਨਾਡਾ, ਕਰਤਾਰ ਭੁੰਬਲਾ ਨਾਡਾ, ਜਗੀਰ ਰਾਮ, ਕੌਂਸਲਰ ਅਵਤਾਰ ਸਿੰਘ ਤਾਰੀ ਆਦਿ ਮੌਜੂਦ ਸਨ।