ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਸਥਾਨਕ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਜੂਆ ਖੇਡ ਰਹੇ 10 ਜਣਿਆਂ ਨੂੰ 73,250 ਰੁਪਏ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਸੈਕਟਰ-31 ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਨਅਤੀ ਏਰੀਆ ਫੇਸ-2 ਵਿੱਚ ਡੀਆਰਡੀਓ ਦੇ ਨਜ਼ਦੀਕ ਗਰਾਊਂਡ ਵਿੱਚ ਛਾਪਾ ਮਾਰ ਕੇ ਛੇ ਜਣਿਆਂ ਨੂੰ ਜੂਆ ਖੇਡਦਿਆਂ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ 67,400 ਰੁਪਏ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਵਿੱਚ ਵਿਸ਼ਾਲ, ਕੁਲਦੀਪ ਸਿੰਘ ਵਾਸੀ ਰਾਮਦਰਬਾਰ, ਅਰੁਣ ਰਾਣਾ ਵਾਸੀ ਬਲਟਾਨਾ, ਖੁਖਾਨ ਵਾਸੀ ਜ਼ੀਰਕਪੁਰ ਅਤੇ ਰੂਪਚੰਦ ਵਾਸੀ ਚੰਡੀਗੜ੍ਹ ਸ਼ਾਮਲ ਹਨ। ਇਸੇ ਥਾਣੇ ਦੀ ਪੁਲੀਸ ਨੇ ਹੱਲੋਮਾਜਰਾ ਵਿੱਚ ਛਾਪਾ ਮਾਰ ਕੇ ਦਲੀਪ ਕੁਮਾਰ ਵਾਸੀ ਦੜੂਆ, ਵਿਨੋਦ ਕੁਮਾਰ, ਰਮੇਸ਼ ਅਤੇ ਆਸ਼ੀਸ਼ ਵਾਸੀ ਹੱਲੋਮਾਜਰਾ ਨੂੰ ਜੂਆ ਖੇਡਦਿਆਂ 5850 ਰੁਪਏ ਨਗਦੀ ਸਣੇ ਕਾਬੂ ਕੀਤਾ ਹੈ।
ਜੂਆ ਖੇਡਦੇ ਚਾਰ ਕਾਬੂ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸੀਆਈਏ-2 ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਟੇਲ ਨਗਰ ਕਲੋਨੀ ਦੀ ਇੱਕ ਗਲੀ ਵਿਚ ਛਾਪਾ ਮਾਰ ਕੇ ਚਾਰ ਜਣਿਆਂ ਨੂੰ ਜੂਆ ਖੇਡਦਿਆਂ ਕਾਬੂ ਕੀਤਾ ਹੈ। ਪੁਲੀਸ ਨੇ ਮਹੇਸ਼ ਨਗਰ ਥਾਣੇ ਵਿਚ ਕੇਸ ਦਰਜ ਕੀਤਾ ਹੈ।