ਐਸ.ਏ.ਐਸ.ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਟਰਾਂਸਪੋਰਟਰਾਂ ਦੀ ਮਿਲੀਭੁਗਤ ਨਾਲ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਟੈਕਸ ਚੋਰੀ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਨਾਮਜ਼ਦ ਈਟੀਓ ਸਤਪਾਲ ਮੁਲਤਾਨੀ ਅਤੇ ਕਾਲੀ ਚਰਨ ਵੱਲੋਂ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿਚ ਦਿੱਤੀਆਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਹੋ ਗਈਆਂ ਹਨ। ਅਦਾਲਤ ਵੱਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਮਗਰੋਂ ਦੋਵਾਂ ਅਧਿਕਾਰੀਆਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਏਈਟੀਸੀ ਮਨਜੀਤ ਸਿੰਘ, ਈਟੀਓ ਸੁਸ਼ੀਲ ਕੁਮਾਰ, ਰਵੀ ਨੰਦਨ, ਪ੍ਰਾਈਵੇਟ ਡਰਾਈਵਰ ਪਵਨ ਕੁਮਾਰ, ਟਰਾਂਸਪੋਰਟਰ ਸੋਮਨਾਥ, ਇੰਸਪੈਕਟਰ ਤਰਲੋਕ ਚੰਦ ਦੀਆਂ ਅਗਾਊਂ ਜ਼ਮਾਨਤਾਂ ਰੱਦ ਹੋ ਚੁੱਕੀਆਂ ਹਨ।