ਪੰਚਕੂਲਾ: ਬਰਵਾਲਾ ਵਿੱਚ ਕਮਿਊਨਿਟੀ ਸੈਂਟਰ ਸਥਿਤ ਜਲ ਜੀਵਨ ਮਿਸ਼ਨ ਅਤੇ ਸਵੱਛਚਤਾ ਬਾਰੇ ਇੱਕ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਆਸ਼ਾ ਵਰਕਰਾਂ, ਏਐਨਐਮਜ਼ ਅਤੇ ਬਰਵਾਲਾ ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਭਾਗ ਲਿਆ। ਇਸ ਮੌਕੇ ਪਿੰਡ ਬਤੌੜ ਦੇ ਸਰਪੰਚ ਲਕਸ਼ਮਣ ਬਤੌੜ ਨੇ ਪਾਣੀ ਦੀ ਮਹੱਤਤਾ ਬਾਰੇ ਦੱਸਿਆ। ਗੋਸ਼ਟੀ ਦੀ ਪ੍ਰਧਾਨਗੀ ਨਰਿੰਦਰ ਮੋਦਗਿੱਲ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਿੱਚ ਆਰ.ਜੀ. ਚੌਧਰੀ ਤੇ ਸਰਪੰਚ ਲਕਸ਼ਮਣ ਤੋਂ ਇਲਾਵਾ ਕਈ ਹੋਰ ਪੰਚ ਤੇ ਸਰਪੰਚ ਸ਼ਾਮਲ ਸਨ। ਇਸ ਗੋਸ਼ਟੀ ਵਿੱਚ ਇਸ ਗੱਲ ’ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਕਿ ਸ਼ਿਵਾਲਿਕ ਖੇਤਰ ਵਿੱਚ ਪਾਣੀ ਦੀ ਸਤਹਿ ਹੋਰ ਕਿਉਂ ਡੂੰਘੀ ਹੋ ਰਹੀ ਹੈ। ਗੋਸ਼ਟੀ ਵਿੱਚ ਸ਼ਾਮਲ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਬੇਅਰਥ ਨਾ ਬਰਬਾਦ ਕੀਤਾ ਜਾਵੇ। -ਪੱਤਰ ਪ੍ਰੇਰਕ