ਡੇਰਾਬੱਸੀ: ਸਰਕਾਰੀ ਕਾਲਜ ਵਿੱਚ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਿਆ। ਡਾ. ਸੁਜਾਤਾ ਕੌਸ਼ਲ ਦੀ ਅਗਵਾਈ ਹੇਠ ਕਾਲਜ ਦੀ ਸਭਿਆਚਾਰਕ ਕਮੇਟੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ‘ਯੁਵਕ ਮੇਲੇ’ ਦੀਆਂ ਤਿਆਰੀਆਂ ਵਜੋਂ ਸਾਹਿਤ-ਕਲਾ ਦੀਆਂ ਵੰਨਗੀਆਂ ਲਈ ਵਿਦਿਆਰਥੀਆਂ ਦੀ ਚੋਣ ਕਰਨਾ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸੰਗੀਤ, ਕਵਿਤਾ ਉਚਾਰਣ, ਭਾਸ਼ਣ, ਵਾਦ-ਵਿਵਾਦ, ਅਦਾਕਾਰੀ, ਪਹਿਰਾਵਾ ਪ੍ਰਦਰਸ਼ਨੀ, ਲੋਕ ਨਾਚ ਆਦਿ ਵੰਨਗੀਆਂ ਵਿਚ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਡਾ. ਅਮਰਜੀਤ ਕੌਰ, ਪ੍ਰੋ. ਸਿੰਮੀ ਜੌਹਲ, ਪ੍ਰੋ. ਰਾਜਬੀਰ ਕੌਰ, ਪ੍ਰੋ. ਸਵਿਤਾ ਗੁਪਤਾ, ਪ੍ਰੋ. ਆਮੀ ਭੱਲਾ, ਪ੍ਰੋ. ਸਲੋਨੀ, ਡਾ. ਨਵਦੀਪ ਕਹੋਲ, ਪ੍ਰੋ. ਨਵਜੋਤ ਕੌਰ, ਸ੍ਰੀਮਤੀ ਭੁਪਿੰਦਰ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ