ਪੱਤਰ ਪ੍ਰੇਰਕ
ਬਨੂੜ, 7 ਸਤੰਬਰ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ੀਰਕਪੁਰ ਡਿਵੀਜ਼ਨ ਦੀ ਇਕੱਤਰਤਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਹੋਈ। ਇਸ ਮੌਕੇ ਰਣਜੀਤ ਸਿੰਘ, ਸੁਭਾਸ਼ ਚੰਦ ਅਤੇ ਕਪਿਲ ਦੇਵ ਦੀ ਦੇਖ-ਰੇਖ ਹੇਠ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸਵਰਨ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਰਣਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਪਾਲ ਸਿੰਘ ਨੂੰ ਮੀਤ ਪ੍ਰਧਾਨ, ਨਵਿੰਦਰ ਸਿੰਘ ਨੂੰ ਸਕੱਤਰ, ਮਲਕੀਤ ਸਿੰਘ ਨੂੰ ਜੁਆਇੰਟ ਸਕੱਤਰ, ਗੁਰਮੁੱਖ ਸਿੰਘ ਨੂੰ ਵਿੱਤ ਸਕੱਤਰ, ਗਰਜਾ ਸਿੰਘ ਨੂੰ ਆਡੀਟਰ, ਕਾਕਾ ਸਿੰਘ, ਮੂਰਤੀ ਰਾਮ, ਮੰਗਤ ਰਾਮ, ਕੁਲਵੰਤ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ।
ਕੈਪਸ਼ਨ; ਪਾਵਰਕੌਮ ਦੇ ਪੈਨਸ਼ਨਰਾਂ ਦੀ ਐਸੋਸੀਏਸ਼ਨ ਦੇ ਨਵੇਂ ਚੁਣੇ ਅਹੁਦੇਦਾਰ। ਫੋਟੋ: ਚਿੱਲਾ