ਖਰੜ: ਖਰੜ ਦੀ 7 ਸਾਲਾ ਧੀ ਸਾਇਸ਼ਾ ਗੁਪਤਾ ਨੇ ਸੋਨੀ ਟੀਵੀ ਵੱਲੋਂ ਕਰਵਾਏ ਜਾ ਰਹੇ ਸੁਪਰ ਸਟਾਰ ਸਿੰਗਰ-2 ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪੇਸ਼ਕਸ ਕਰਕੇ ਟੌਪ 12 ਦੇ ਵਿਚ ਆਪਣੀ ਥਾਂ ਬਣਾ ਲਈ ਹੈ। 26ਵੇਂ ਐਪੀਸੋਡ ਵਿਚ ਬੀਤੇ ਦਿਨ ਉਸ ਨੇ ਆਪਣੇ ਗਾਇਕੀ ਦਾ ਮੁਜ਼ਾਹਰਾ ਕੀਤਾ। ਇਸ ਮੌਕੇ ਮਿਊਜ਼ਿਕ ਡਾਇਰੈਕਟਰ ਆਨੰਦ ਜੀ ਨੇ ਵੀ ਇੱਕ ਗਾਣੇ ’ਤੇ ਉਸ ਨਾਲ ਡਾਂਸ ਕੀਤਾ। ਸਾਇਸ਼ਾ ਦੇ ਦਾਦਾ ਜਗਦੀਸ਼ ਗੁਪਤਾ ਨੇ ਦੱਸਿਆ ਕਿ ਉਹ ਚੌਥੀ ਕਲਾਸ ਦੀ ਵਿਦਿਆਰਥਣ ਹੈ ਤੇ ਉਸ ਨੇ ਲਾਲ ਕਮਲ ਮਿਊਜ਼ਿਕ ਅਕੈਡਮੀ ਤੋਂ ਆਪਣੇ ਗੁਰੂ ਲਾਲ ਕਮਲ ਤੋਂ ਪਿਛਲੇ ਇੱਕ ਸਾਲ ਤੋਂ ਗਾਇਕੀ ਦੇ ਗੁਰ ਸਿੱਖੇ ਹਨ। ਸ਼ਹਿਰ ਦੇ ਲੋਕਾਂ ਨੂੰ ਉਮੀਦ ਹੈ ਕਿ ਉਹ ਇਨ੍ਹਾਂ ਮੁਕਾਬਲਿਆਂ ’ਚ ਜਿੱਤ ਪ੍ਰਾਪਤ ਕਰਕੇ ਸ਼ਹਿਰ ਦਾ ਤੇ ਪੰਜਾਬ ਦਾ ਨਾਂ ਹੋਰ ਚਮਕਾਵੇਗੀ। -ਪੱਤਰ ਪ੍ਰੇਰਕ