ਕਰਮਜੀਤ ਸਿੰਘ ਚਿੱਲਾ
ਬਨੂੜ, 22 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਦਾ ਬਾਰਵੀਂ ਸ਼ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ 98.4 ਫ਼ੀਸਦ ਅੰਕ ਹਾਸਲ ਕਰਕੇ ਮੁਹਾਲੀ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਕਮਲਜੀਤ ਕੌਰ ਨੇ 96.6 ਫ਼ੀਸਦ ਤੇ ਕੋਮਲਪ੍ਰੀਤ ਕੌਰ ਨੇ 96.4 ਫ਼ੀਸਦ ਅੰਕਾਂ ਨਾਲ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਸੰਧਿਆ ਸ਼ਰਮਾ ਨੇ ਦੱਸਿਆ ਕਿ ਨਵਦੀਪ ਕੌਰ, ਕੰਵਲਜੀਤ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ ਤੇ ਮੀਨਾ ਰਾਣੀ ਨੇ 95 ਫ਼ੀਸਦ ਤੋਂ ਵੱਧ ਅੰਕ ਲਏ। ਬਨੂੜ ਸਕੂਲ ਦੀ ਪ੍ਰਿੰਸੀਪਲ ਅਨੀਤਾ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਵੋਕੇਸ਼ਨਲ ’ਚ ਹਰਮਨਜੋਤ ਕੌਰ 96 ਫ਼ੀਸਦ, ਆਰਟਸ ਵਿੱਚ ਹਰਪ੍ਰੀਤ ਕੌਰ 94.2 ਫ਼ੀਸਦ ਅੰਕਾਂ ਨਾਲ ਅੱਵਲ ਰਹੀਆਂ। ਪਿੰਡ ਤੰਗੌਰੀ ਦੇ ਖਾਲਸਾ ਪਬਲਿਕ ਸਕੂਲ ਦਾ ਨਤੀਜਾ ਵੀ ਸੌ ਫ਼ੀਸਦ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਬਲਜੀਤ ਕੌਰ ਅਤੇ ਡਾਇਰੈਕਟਰ ਪ੍ਰਿਤਪਾਲ ਸਿੰਘ ਢੋਲ ਨੇ ਦੱਸਿਆ ਕਿ ਗੁਰਮੇਲ ਚੰਦ ਕੁਰੜੀ 89 ਫ਼ੀਸਦ, ਮਨਪ੍ਰੀਤ ਕੌਰ 87.33 ਤੇ ਮਨਪ੍ਰੀਤ ਸਿੰਘ 86.3 ਫ਼ੀਸਦ ਅੰਕ ਲੈ ਕੇ ਆਏ।ਬਾਬਾ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ’ਚ ਅਮਨਜੋਤ ਕੌਰ 96.6 ਫ਼ੀਸਦ ਨਾਲ ਪਹਿਲੇ, ਸਮਨੀਤ ਤੇ ਪੁਸ਼ਪਿੰਦਰ ਦੂਜੇ ਸਥਾਨ ’ਤੇ ਰਹੀਆਂ।
ਖਮਾਣੋਂ (ਜਗਜੀਤ ਕੁਮਾਰ): ਸ਼ਿਵਾਲਕ ਪਬਲਿਕ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਮਾਣੋਂ ਦੇ ਪ੍ਰਿੰਸੀਪਲ ਜਸਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 28 ਵਿਦਿਆਰਥੀ ਬੈਠੇ ਸਨ ਤੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ। ਇਸ ਪ੍ਰੀਖਿਆ ਵਿੱਚ ਇੰਦਰਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਨੇ 416/450 ਪ੍ਰਾਪਤ ਕਰਕੇ ਪਹਿਲਾ, ਨਜਿੰਦਰ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ 351/450 ਅੰਕਾਂ ਨਾਲ ਦੂਜਾ ਤੇ ਏਕਨੂਰ ਸਿੰਘ ਪੁੱਤਰ ਭਰਪੂਰ ਸਿੰਘ ਨੇ 316/450 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲੇ ਤੇ ਦੂਜੇ ਦਰਜੇ ’ਤੇ ਆਉਣ ਬਣੇ ਵਿਦਿਆਰਥੀਆਂ ਦਾ ਸਕੂਲ ਪ੍ਰਿੰਸੀਪਲ ਤੇ ਸਟਾਫ਼ ਨੇ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸੇ ਤਰ੍ਹਾਂ ਪ੍ਰਿੰਸੀਪਲ ਨਿਸ਼ੀ ਬਾਲਾ ਨੇ ਦੱਸਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਾਲਾ ਦੀ ਬਾਰ੍ਹਵੀਂ ਜਮਾਤ ਦੀ ਸਕੂਲ ਦਾ ਨਤੀਜਾ ਸੌ ਰਿਹਾ। ਗਗਨਦੀਪ ਕੌਰ ਪਿੰਡ ਗੱਗੜਵਾਲ ਜਿਸ ਨੇ 426/450 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਕੁਰਾਲੀ (ਮਿਹਰ ਸਿੰਘ): ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਬੰਦਨਾ ਪੂਰੀ ਨੇ ਦੱਸਿਆ ਕਿ ਸਕੂਲ ਦੇ 41 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਸਾਰੇ ਹੀ ਪਾਸ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵਜੋਤ ਕੌਰ ਨੇ 96.2 ਫੀਸਦ ਅੰਕਾਂ ਨਾਲ ਪਹਿਲਾ, ਰਾਜਵੀਰ ਕੌਰ ਨੇ 93.3 ਫੀਸਦ ਅੰਕਾਂ ਨਾਲ ਦੂਜਾ ਤੇ ਅਮਨਪ੍ਰੀਤ ਕੌਰ ਤੇ ਨਵਨੀਤ ਕੌਰ ਨੇ 92.6 ਫੀਸਦ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸ੍ਰ੍ਰੀਮਤੀ ਪੂਰੀ ਨੇ ਦੱਸਿਆ ਕਿ ਸਕੂਲ ਦੇ ਅੱਠ ਵਿਦਿਆਰਥੀਆਂ ਨੇ 90 ਫੀਸਦ ਤੋਂ ਵੱਧ, 14 ਵਿਦਿਆਰਥੀਆਂ ਨੇ 80 ਫੀਸਦ ਤੋਂ ਵੱਧ ਅਤੇ 16 ਵਿਦਿਆਰਥੀਆਂ ਨੇ 70 ਫੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਖਰੜ (ਸ਼ਸੀਪਾਲ ਜੈਨ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕਰੁੱਲਾਪੁਰ ਦਾ ਨਤੀਜਾ ਸੌ ਫੀਸਦ ਰਿਹਾ। ਸਕੂਲ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਦੱਸਿਆ ਕਿ ਕਾਮਰਸ ਗਰੁੱਪ ਦੀ ਅਰਸ਼ਪ੍ਰੀਤ ਕੌਰ ਨੇ 91.1, ਨਾਨ ਮੈਡੀਕਲ ਦੀ ਅਕਸ਼ਿਤਾ ਕੁਮਾਰੀ ਨੇ 89.77, ਨਾਨ ਮੈਡੀਕਲ ਦੀ ਰਮਨ ਪ੍ਰੀਤ ਕੌਰ ਨੇ 86.44 ਤੇ ਮੈਡੀਕਲ ਦੀ ਪਾਰਵਤੀ ਨੇ 80.9 ਫੀਸਦ ਅੰਕ ਹਾਸਲ ਕੀਤੇ ਹਨ।
ਸਰਕਾਰੀ ਸਕੂਲ ਘੜੂੰਆਂ ਦੇ ਸਾਹਿਲਪ੍ਰੀਤ ਸਿੰਘ ਨੇ 92.4, ਹਰਸਪ੍ਰੀਤ ਕੌਰ ਨੇ 91.33 ਤੇ ਸ਼ਿਵਾਨੀ ਸ਼ੁਕਲਾ ਨੇ 91.11 ਫੀਸਦ ਅੰਕ ਹਾਸਲ ਕੀਤੇ। ਸਾਇੰਸ ਗਰੁੱਪ ’ਚ ਸਾਰੇ ਵਿਦਿਆਰਥੀ ਪਹਿਲੀ ਡਿਵੀਜ਼ਨ ’ਚ ਰਹੇ। ਸਾਇੰਸ ’ਚ ਖੁਸ਼ਪ੍ਰੀਤ ਕੌਰ 91.77, ਕਿਰਨਪ੍ਰੀਤ ਕੌਰ 90.88 ਤੇ ਗੁਰਪ੍ਰੀਤ ਸਿੰਘ 85.33 ਫੀਸਦ ਅੰਕ ਆਏ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਇਲਾਕੇ ’ਚ ਸਰਕਾਰੀ ਸਕੂਲਾਂ ਦਾ ਨਤੀਜਾ 99.11 ਫ਼ੀਸਦ ਰਿਹਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਕੌਰ ਸਿੱਧੂ ਨੇ ਦੱਸਿਆ ਕਿ ਸਿੱਧੂਪੁਰ ਕਲਾਂ ਸਕੂਨ ਦੀ ਪ੍ਰਭਜੋਤ ਕੌਰ ਨੇ 99.78, ਸਰਹਿੰਦ ਸਕੂਨ ਦੀ ਰਾਵੀਆ ਨੇ 99.56, ਮੁਸਤਫ਼ਾਬਾਦ ਸਕੂਲ ਦੇ ਰਿਸ਼ੂ ਤੇ ਖਮਾਣੋਂ ਕਲਾਂ ਸਕੂਲ ਦੀ ਇਕਵਿੰਦਰ ਕੌਰ ਨੇ 98.67 ਫ਼ੀਸਦ ਅੰਕ ਲੈ ਕੇ ਜ਼ਿਲ੍ਹੇ ’ਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਇੰਸ ਗਰੁੱਪ ’ਚ ਇਕਵਿੰਦਰ ਕੌਰ ਨੇ 98.67, ਤਰਨ ਕੁਮਾਰ ਨੇ 98.22 ਤੇ ਗੁਰਵਿੰਦਰ ਸਿੰਘ ਨੇ 98 ਫ਼ੀਸਦ, ਕਾਮਰਸ ਗਰੁੱਪ ਵਿਚ ਗੁਰਜੀਤ ਕੌਰ ਨੇ 95.56, ਮੁਸਕਾਨ ਨੇ 95.33, ਨੇਹਾ ਗੁਪਤਾ ਤੇ ਨਰਿੰਦਰਜੀਤ ਸਿੰਘ ਨੇ 94 ਫ਼ੀਸਦ, ਆਰਟਸ ’ਚੋਂ ਪ੍ਰਭਜੋਤ ਕੌਰ ਨੇ 99.78, ਰਾਵੀਆ ਨੇ 99.56, ਰਿਸ਼ੂ ਤੇ ਕਾਜਲ ਨੇ 98.44 ਫ਼ੀਸਦ ਅੰਕਾਂ ਨਾਲ ਪੁਜ਼ੀਸ਼ਨਾਂ ਹਾਸਲ ਕੀਤੀਆਂ।
ਘਨੌਲੀ (ਜਗਮੋਹਨ ਸਿੰਘ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੌਰਾਨ ਘਨੌਲੀ ਭਰਤਗੜ੍ਹ ਖੇਤਰ ਵਿੱਚੋਂ ਨੱਗਲ ਸਿਰਸਾ ਤੇ ਭਰਤਗੜ੍ਹ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਤੀਜੇ ਸੌ ਫ਼ੀਸਦ ਰਹੇ ਹਨ, ਜਦਕਿ ਸਮਾਰਟ ਸਕੂਲ ਘਨੌਲੀ ਦਾ ਨਤੀਜਾ 96.91 ਫ਼ੀਸਦ ਰਿਹਾ। ਸਰਕਾਰੀ ਸੀਨੀਅਰ ਸਕੂਲ ਨੱਗਲ ਸਿਰਸਾ ਦੀ ਹਰਪ੍ਰੀਤ ਕੌਰ 92.6, ਅਮਨਪ੍ਰੀਤ ਕੌਰ 92.4 ਤੇ ਹਰਪ੍ਰੀਤ ਕੌਰ 90.8 ਫ਼ੀਸਦ ਅੰਕ ਲਏ। ਸਰਕਾਰੀ ਸਕੂਲ ਭਰਤਗੜ੍ਹ ਵਿੱਚ ਆਰਟਸ ਗਰੁੱਪ ਦੇ ਪ੍ਰਿੰਸਪਾਲ ਸਿੰਘ ਤੇ ਜਸਪ੍ਰੀਤ ਕੌਰ ਨੇ 93.1, ਨਵਜੋਤ ਕੌਰ ਨੇ 92.2 ਤੇ ਰਜ਼ੀਨਾ ਨੇ 90.6 ਫ਼ੀਸਦ ਵੋਕੇਸ਼ਨਲ ਗਰੁੱਪ ’ਚ ਇੰਦਰਪ੍ਰੀਤ ਸਿੰਘ ਨੇ 86 ਗੁਰਪ੍ਰੀਤ ਸਿੰਘ ਨੇ 80.2 ਤੇ ਅਮਨਜੋਤ ਕੌਰ ਨੇ 76.2 ਫ਼ੀਸਦ ਅੰਕ ਲਏ। ਸਰਕਾਰੀ ਸਕੂਲ ਘਨੌਲੀ ’ਚ ਆਰਟਸ ਦੀ ਮਨਪ੍ਰੀਤ ਕੌਰ, ਮਨੀਸ਼ਾ, ਮਨਜੋਤ ਕੌਰ ਨੇ ਕ੍ਰਮਵਾਰ 98.4, 98.2 ਤੇ 98 ਫ਼ੀਦਸ ਅੰਕ ਹਾਸਲ ਕੀਤੇ।
ਨੰਗਲ (ਰਾਕੇਸ਼ ਸੈਣੀ): ਦਿਯਾਨੰਦ ਪਬਲਿਕ ਸਕੂਲ ਨਵਾਂ ਨੰਗਲ ਦਾ ਨਤੀਜਾ ਸੌ ਫੀਸਦ ਰਿਹਾ। ਸਾਇੰਸ ’ਚ ਰਾਧੀਕਾ ਨੇ 88, ਤਨਵੀ ਨੇ 80, ਯੁਕਤਾ ਨੇ 70, ਆਰਟਸ ਵਿਚੋਂ ਮਨਦੀਪ ਨੇ 86, ਅਨੀਤਾ ਨੇ 82 ਤੇ ਸਾਹਿਲ ਨੇ 70 ਫੀਸਦ ਅਤੇ ਕਾਮਰਸ਼ ’ਚੋ ਸੁਖਦੀਪ, ਮੋਨਲ ਅਤੇ ਸਮਰਿਤੀ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਰਜਨੀ ਅਹੁਜਾ ਨੇ ਕਿਹਾ ਕਿ ਸਖਤ ਮਿਹਨਤ ਅਤੇ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿੱਚ ਖਾਲਸਾ ਸਕੂਲ ਰੂਪਨਗਰ ਦਾ ਨਤੀਜਾ ਸੌ ਫੀਸਦ ਰਿਹਾ। ਸਾਇੰਸ ਗਰੁੱਪ ’ਚ ਰਮਨਪ੍ਰੀਤ ਸਿੰਘ ਨੇ 93.1, ਹਰਕਰਨਪ੍ਰੀਤ ਸਿੰਘ, ਹਰਕੀਰਤ ਕੌਰ ਤੇ ਅਸ਼ਮੀਤ ਕੌਰ ਨੇ 92.2 ਤੇ ਸੁਮੀਰ ਨੇ 91.5 ਫ਼ੀਸਦ, ਆਰਟਸ ਗਰੁੱਪ ’ਚ ਹਰਮਨਪ੍ਰੀਤ ਸਿੰਘ ਨੇ 93.5, ਸਿਮਰਨਪ੍ਰੀਤ ਕੌਰ ਨੇ 91.5 ਤੇ ਸੁਖਜੀਤ ਸਿੰਘ ਨੇ 90.8, ਕਾਮਰਸ ਗਰੁੱਪ ’ਚ ਹਰਕਮਲਪ੍ਰੀਤ ਕੌਰ ਤੇ ਪ੍ਰਵੀਨ ਕੌਰ ਨੇ 87.3, ਹਰਸ਼ਦੀਪ ਕੌਰ ਨੇ 86 ਤੇ ਅਰਸ਼ਪ੍ਰੀਤ ਕੌਰ ਨੇ 85.7 ਫੀਸਦ ਅੰਕ ਪ੍ਰਾਪਤ ਕੀਤੇ।
ਪੰਚਕੂਲਾ 90 ਫ਼ੀਸਦ ਨਤੀਜੇ ਨਾਲ ਹਰਿਆਣਾ ਵਿੱਚੋਂ ਅੱਵਲ
ਪੰਚਕੂਲਾ (ਪੀਪੀ ਵਰਮਾ): ਹਰਿਆਣਾ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਰੀਜ਼ਲਟ ਨਿਕਲਿਆ ਜਿਸ ਵਿੱਚ ਇਸ ਵਾਰ 10 ਸਾਲਾਂ ਬਾਅਦ ਪੰਚਕੂਲਾ 90 ਫੀਸਦੀ ਅੰਕਾਂ ਨਾਲ ਪੂਰੇ ਹਰਿਆਣਾ ਵਿੱਚੋਂ ਪਹਿਲੇ ਸਥਾਨ ਉੱਤੇ ਰਿਹਾ। ਇਸ ਸਾਲ ਪੰਚਕੂਲਾ ਦੇ ਰੀਜ਼ਲਟ ਵਿੱਚ ਪਹਿਲਾਂ ਨਾਲੋਂ 12 ਫ਼ੀਸਦ ਵਾਧਾ ਹੋਇਆ ਹੈ। ਪੰਚਕੂਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਰਮਲਾ ਰੋਹਿਲਾ ਨੇ ਖੁਸ਼ੀ ਪ੍ਰਗਟਾਊਂਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਵਾਰ ਪੰਚਕੂਲਾ ਜ਼ਿਲ੍ਹੇ ਦੇ 2583 ਵਿਦਿਆਰਥੀਆਂ ਨੇ ਪਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2325 ਵਿਦਿਆਰਥੀ ਪਰੀਖਿਆ ਪਾਸ ਕਰ ਗਏ ਤੇ ਪੰਚਕੂਲਾ ਜ਼ਿਲ੍ਹਾ ਪ੍ਰਦੇਸ਼ ਵਿੱਚੋਂ 90.1 ਫ਼ੀਸਦ ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ। ਜ਼ਿਲ੍ਹੇ ਵਿੱਚ 218 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਅਤੇ 40 ਵਿਦਿਆਰਥੀ ਫੇਲ੍ਹ ਹੋਏ ਹਨ। ਰਾਏਪੁਰਰਾਣੀ ਸਕੂਲ ’ਚੋਂ ਕਮਰਸ ਦੀ ਵਿਦਿਆਰਥਣ ਨੇ 483 ਅੰਕ, ਖੁਸ਼ਬੂ ਨੇ ਆਰਟ ’ਚੋਂ 483 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਸੰਸਕ੍ਰਿਤ ਮਾਡਲ ਸਕੂਲ ਸੈਕਟਰ-20 ਦੇ ਸੁਰਿੰਦਰ ਪਰਜਾਪਤੀ ਨੇ ਨਾਨ ਮੈਡੀਕਲ ਗੁਰੱਪ ਵਿੱਚੋਂ 483 ਅੰਕ ਤੇ ਪਿੰਜੌਰ ਸਕੂਲ ਦੀ ਹਿਮਾਨੀ ਨੇ ਮੈਡੀਕਲ ਗਰੁੱਪ ਵਿੱਚੋਂ 475 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ।