ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 13 ਅਕਤੂਬਰ
ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਚੰਡੀਗੜ੍ਹ ਵਿੱਚ ਅੱਜ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਚੰਗੀਆਂ ਪੁਸ਼ਾਕਾਂ ਪਹਿਨ ਕੇ ਸਜੀਆਂ ਸੁਹਾਗਣਾਂ ਨੇ ਜਿੱਥੇ ਸ਼ਾਮ ਵੇਲੇ ਕਰਵਾ ਚੌਥ ਦੀ ਪੂਜਾ ਕੀਤੀ, ਉੱਥੇ ਹੀ ਦੇਰ ਸ਼ਾਮ ਨਿਕਲੇ ਚੰਨ ਨੂੰ ਅਰਘ ਦੇ ਕੇ ਆਪਣਾ ਵਰਤ ਖੋਲ੍ਹਿਆ। ਇਸ ਦੌਰਾਨ ਸੁਖਨਾ ਝੀਲ ’ਤੇ ਵੱਡੀ ਗਿਣਤੀ ਜੋੜੇ ਪਹੁੰਚੇ ਹੋਏ ਸਨ।