ਖਮਾਣੋਂ: ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਖਮਾਣੋਂ ਦੀ ਮੀਟਿੰਗ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੀਵਾਂ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਕਿਰਪਾਲ ਸਿੰਘ ਬਦੇਸ਼ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ ਕੀਤੇ ਮਾਮੂਲੀ 15 ਰੁਪਏ ਦੇ ਵਾਧੇ ਨੂੰ ਰੱਦ ਕੀਤਾ ਗਿਆ ਕਿਉਂਕਿ ਗੰਨੇ ਉੱਤੇ ਲਾਗਤ ਖ਼ਰਚੇ ਬੇਤਹਾਸ਼ਾ ਵਧ ਗਏ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡਾ. ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮੁਤਾਬਕ ਗੰਨੇ ਦਾ ਰੇਟ ਤੈਅ ਕੀਤਾ ਜਾਵੇ, ਜੋ ਕਿ ਲਗਪਗ 7 ਸੌ ਰੁਪਏ ਪ੍ਰਤੀ ਕੁਇੰਟਲ ਬਣਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਨਿਭਾਵੇ। ਇਸ ਮੌਕੇ ਕਿਸਾਨ ਆਗੂ ਮੋਹਣ ਸਿੰਘ ਭੁੱਟਾ, ਲਖਵੀਰ ਸਿੰਘ ਲਖਣਪੁਰ, ਮਨਜੀਤ ਸਿੰਘ ਲਖਣਪੁਰ, ਦਰਸ਼ਨ ਸਿੰਘ ਰਾਣਵਾਂ, ਉਤਮ ਸਿੰਘ ਬਰਵਾਲੀ, ਗੁਰਦੀਪ ਸਿੰਘ, ਦਲਵੀਰ ਸਿੰਘ ਬੁਰਜ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ