ਚਮਕੌਰ ਸਾਹਿਬ: ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਚ ਵਿਸ਼ਵ ਪ੍ਰਸਿੱਧ ਜੀਵ ਵਿਗਿਆਨੀ ਚਾਰਲਸ ਡਾਰਵਿਨ ਦਾ ਜਨਮ ਦਿਨ ਮਨਾਉਂਦਿਆਂ ਸਟਿੱਕਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਪ੍ਰੋ. ਅੰਮ੍ਰਿਤਾ ਸੰਧੂ ਨੇ ਦੱਸਿਆ ਕਿ ਮੁਕਾਬਲੇ ਦੀ ਥੀਮ ‘ਮੈਡੀਸਿਨ ਐਂਡ ਐਵੂਲਿਊਸ਼ਨ’ ’ਤੇ ਆਧਾਰਿਤ ਸੀ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ, ਵਿਗਿਆਨੀਆਂ ਤੇ ਉਨ੍ਹਾਂ ਦੀ ਵਿਗਿਆਨਿਕ ਸੋਚ ਪ੍ਰਤੀ ਉਤਸ਼ਾਹਤ ਕਰਨਾ ਸੀ। ਮੁਕਾਬਲਿਆਂ ਵਿੱਚ ਪ੍ਰਨੀਤ ਕੌਰ ਨੇ ਪਹਿਲਾ, ਰਮਨਪ੍ਰੀਤ ਕੌਰ ਨੇ ਦੂਜਾ ਤੇ ਕਿਰਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। -ਨਿੱਜੀ ਪੱਤਰ ਪ੍ਰੇਰਕ