ਆਤਿਸ਼ ਗੁਪਤਾ
ਚੰਡੀਗੜ੍ਹ, 24 ਜੁਲਾਈ
ਆਈਸੀਐੱਸਈ ਵੱਲੋਂ ਅੱਜ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਜੋ 100 ਫ਼ੀਸਦੀ ਰਿਹਾ ਹੈ। ਚੰਡੀਗੜ੍ਹ ਵਿੱਚੋਂ 4 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਦੇ ਸਾਰੇ ਵਿਸ਼ਿਆਂ ਵਿੱਚੋਂ ਸਾਰੇ ਵਿਦਿਆਰਥੀ ਪਾਸ ਹੋ ਗਏ। ਇੰਨਾ ਹੀ ਨਹੀਂ ਜ਼ਿਆਦਾਤਰ ਵਿਦਿਆਰਥੀਆਂ ਦੇ ਨੰਬਰ 90 ਫ਼ੀਸਦੀ ਤੋਂ ਵੱਧ ਆਏ ਹਨ। ਸ਼ਹਿਰ ਦੇ ਵਿਦਿਆਰਥੀਆਂ ਨੇ ਸੈਕਟਰ-26 ਸਥਿਤ ਸਟਰਾਬਰੀ ਫੀਲਡ, ਸੈਕਟਰ-33 ’ਚ ਸਥਿਤ ਟੈਂਡਰ ਹਾਰਟ, ਸੈਕਟਰ-45 ’ਚ ਸਥਿਤ ਸੇਂਟ ਸਟੀਫ਼ਨ ਅਤੇ ਸੈਕਟਰ-44 ’ਚ ਸਥਿਤ ਸੇਂਟ ਜ਼ੋਜਫ਼ ਅਤੇ ਸੇਂਟ ਜ਼ੇਵੀਅਰ ਸਕੂਲ ਰਾਹੀਂ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ ਸੇਂਟ ਜ਼ੇਵੀਅਰ ਸਕੂਲ ਸੈਕਟਰ 44 ਤੋਂ ਕਾਮਰਸ ਵਿਸ਼ੇ ਵਿੱਚ ਦੋ ਭੈਣਾਂ ਖੁਸ਼ੀ ਅਤੇ ਹਿਮਾਂਸ਼ੀ ਟਾਪਰ ਰਹੀਆਂ ਹਨ ਜਿਨ੍ਹਾਂ ਨੇ 99.75 ਫ਼ੀਸਦ ਅੰਕ ਹਾਸਲ ਕੀਤੇ ਹਨ।
ਸੇਂਟ ਸਟੀਫ਼ਨ ਸਕੂਲ ਸੈਕਟਰ-45 ਦੇ ਦੋ ਵਿਦਿਆਰਥੀਆਂ ਨੇ 99 ਫ਼ੀਸਦ ਅੰਕ ਹਾਸਲ ਕੀਤੇ। ਜਾਣਕਾਰੀ ਅਨੁਸਾਰ ਸੇਂਟ ਜੇਵੀਅਰ ਸਕੂਲ ਸੈਕਟਰ-44 ਦੇ 233 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 61 ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ 12ਵੀਂ ਦੇ 72 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਸਕੂਲ ਵਿੱਚ ਕਾਮਰਸ ਸਟਰੀਮ ਦੇ 48 ਵਿਦਿਆਰਥੀਆਂ ਦੇ ਪੇਪਰ ਦਿੱਤੇ ਜਿਨ੍ਹਾਂ ਵਿੱਚੋਂ ਦੋ ਭੈਣਾਂ ਨੇ 99.75 ਫ਼ੀਸਦ ਅੰਕ ਹਾਸਲ ਕੀਤੇ। ਮੈਡੀਕਲ ਅਤੇ ਨਾਨ ਮੈਡੀਕਲ ਵਿੱਚ 24 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਦੌਰਾਨ ਮੈਡੀਕਲ ਵਿੱਚ ਅਰਸ਼ਪ੍ਰੀਤ ਨੇ 96.5 ਫ਼ੀਸਦ ਅਤੇ ਨਾਨ ਮੈਡੀਕਲ ਵਿੱਚ ਤੁਸ਼ਾਰ ਨੇ 93.5 ਫ਼ੀਸਦ ਅੰਕ ਹਾਸਲ ਕੀਤੇ ਹਨ। ਸੈਕਟਰ-26 ਵਿੱਚ ਸਟ੍ਰਾਬਰੀ ਫ਼ੀਲਡ ਹਾਈ ਸਕੂਲ ਦੇ 10ਵੀਂ ਦੇ 68 ਫ਼ੀਸਦ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਜਮਾਤ 12ਵੀਂ ਦੇ 61 ਫ਼ੀਸਦ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸੇਂਟ ਸਟੀਫ਼ਨ ਸਕੂਲ ਦੇ 246 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ। ਇਸ ਵਿੱਚੋਂ 60 ਦੇ 95 ਫ਼ੀਸਦ ਅੰਕ ਹਾਸਲ ਕੀਤੇ ਹਨ। ਸੈਕਟਰ-33 ਦੇ ਟੈਂਡਰ ਹਾਰਟ ਸਕੂਲ ਦੇ 68 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿੱਚੋਂ 29 ਵਿਦਿਆਰਥੀਆਂ ਨੇ 90 ਫ਼ੀਸਦ ਅੰਕ ਹਾਸਲ ਕੀਤੇ।
ਪੰਚਕੂਲਾ ਦਾ ਲਿਟਲ ਫਲਾਵਰ ਸਕੂਲ ਛਾਇਆ
ਪੰਚਕੂਲਾ (ਪੀ ਪੀ ਵਰਮਾ): ਆਈਸੀਐਸਈ ਦੇ ਦਸਵੀਂ ਦੇ ਨਤੀਜਿਆਂ ਵਿੱਚ ਪੰਚਕੂਲਾ ਦਾ ਲਿਟਲ ਫਲਾਵਰ ਕਾਨਵੈਂਟ ਸਕੂਲ ਛਾਇਆ ਰਿਹਾ। ਇਸ ਸਕੂਲ ਦੀ ਵਿਦਿਆਰਥਣ ਤਨੀਸ਼ਾ ਗੁਪਤਾ, ਅਨਵ ਜੈਨ ਦਾ ਨਤੀਜਾ 99% ਨਤੀਜਾ ਰਿਹਾ ਜਦਕਿ ਦੀਕਸ਼ਾ, ਮਹਿਕ, ਇਕਸ਼ੀਤਾ ਰਾਓ, ਅਰਸ਼ੀਆ ਗਰਗ ਨੇ 98.8% ਨੰਬਰ ਪ੍ਰਾਪਤ ਕੀਤੇ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ 158 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ ਜਿਸ ਵਿੱਚ 114 ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।