ਪੀ.ਪੀ. ਵਰਮਾ
ਪੰਚਕੂਲਾ, 13 ਮਾਰਚ
ਇੱਥੇ ਪੰਚਕੂਲਾ ਵਿੱਚ ਅੱਜ ਸ਼ਾਮ ਨੂੰ ਬਸੰਤ ਰੁੱਤ ਮੇਲਾ ਸਮਾਪਤ ਹੋ ਗਿਆ। ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਜੇਤੂਆਂ ਨੂੰ ਇਨਾਮ ਵੰਡੇ। ਬੇਬੀ ਸ਼ੋਅ ਵਿੱਚ ਅਵਿਕਾ ਗਰਗ ਨੇ ਪਹਿਲਾ ਅਤੇ ਆਸਮੀ ਸ਼ਰਮਾ ਨੇ ਦੂਜਾ ਸਥਾਨ ਹਾਸਲ ਕੀਤਾ। ਮੋਨੋ-ਐਕਟਿੰਗ ਮੁਕਾਬਲੇ ਵਿੱਚ ਦਸ ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਵਿੱਚ ਅਭਿਨਵ ਰਾਣਾ ਨੇ ਪਹਿਲਾ, ਬ੍ਰਿਟਿਸ਼ ਸਕੂਲ ਸੈਕਟਰ-12 ਦੇ ਅਦਿੱਤਿਆ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਫੈਸ਼ਨ ਸ਼ੋਅ ਦੇ ਜੂਨੀਅਰ ਵਰਗ ਵਿੱਚ ਰੋਹੀ ਭਾਰਦਵਾਜ ਨੇ ਪਹਿਲਾ, ਆਰਵ ਸਭਰਵਾਲ ਨੇ ਦੂਜਾ ਸਥਾਨ ਮੱਲ੍ਹਿਆ। ਸੀਨੀਅਰ ਵਰਗ ਵਿੱਚ ਪ੍ਰੀਤੀ ਅਤੇ ਨਿਹਾਰਿਕਾ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੀਆਂ।
ਹੁੱਡਾ ਦੀ ਐਕਸੀਅਨ ਨਿਧੀ ਭਾਰਦਵਾਜ ਨੇ ਮੁੱਖ ਮਹਿਮਾਨ ਗਿਆਨ ਚੰਦ ਗੁਪਤਾ ਦਾ ਸਵਾਗਤ ਕੀਤਾ। ਇਸ ਮੌਕੇ ਨਗਰ ਨਿਗਮ ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਵੀ ਹਾਜ਼ਰ ਸਨ। ਮੇਲੇ ਦੌਰਾਨ ਬ੍ਰਿਟਿਸ਼ ਸਕੂਲ ਦੀ ਪ੍ਰਿੰਸੀਪਲ ਗੀਤੀਕਾ ਸੇਠੀ, ਸਤਲੁਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਕ੍ਰਿਤਰਾਏ ਅਤੇ ਗੁਰੂਕੁਲ ਸਕੂਲ ਸੈਕਟਰ-20 ਪੰਚਕੂਲਾ ਦੇ ਡਾਇਰੈਕਟਰ ਸੰਜੈ ਥਰੇਜਾ ਨੂੰ ਸਨਮਾਨਿਤ ਕੀਤਾ ਗਿਆ। ਮਨੁੱਖੀ ਅਧਿਕਾਰ ਸੰਗਠਨ ਵੱਲੋਂ ਲੋਕਾਂ ਨੂੰ ਹੱਕਾਂ ਬਾਰੇ ਜਾਗਰੂਕ ਕੀਤਾ ਗਿਆ।