ਪੰਚਕੂਲਾ: ਉੱਘੇ ਸਮਾਜ ਸੇਵੀ ਵਿਜੈ ਗੋਇਲ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ‘ਆਪ’ ਦੇ ਉੱਤਰੀ ਭਾਰਤ ਦੇ ਸਕੱਤਰ ਯੋਗੇਸ਼ਵਰ ਸ਼ਰਮਾ ਨੇ ਟੋਪੀ ਪਾ ਕੇ ਸਨਮਾਨਿਆ। ਯੋਗੇਸ਼ਵਰ ਸ਼ਰਮਾ ਨੇ ਇਕਿਹਾ ਕਿ ਵਿਜੈ ਗੋਇਲ ਦੇ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਵਿਜੈ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਦਾ ਵਿਸ਼ਵਾਸ ਹੈ ਅਤੇ ਇਸੇ ਭਰੋਸੇ ਉਹ ਪਾਰਟੀ ਵਿੱਚ ਸ਼ਾਮਲ ਹੋਏ ਹਨ। ‘ਆਪ’ ਦੇ ਉੱਤਰੀ ਭਾਰਤ ਦੇ ਸਕੱਤਰ ਯੋਗੇਸ਼ਵਰ ਸ਼ਰਮਾ ਨੇ ਸਮਾਜਸੇਵੀ ਵਿਜੈ ਗੋਇਲ ਨੂੰ ਸੈਕਟਰ-20 ਵਿੱਚ ਰੱਖੇ ਇੱਕ ਸਾਦਾ ਸਮਾਗਮ ਵਿੱਚ ਸ਼ਾਮਲ ਕੀਤਾ। -ਪੱਤਰ ਪ੍ਰੇਰਕ