ਹਰਜੀਤ ਸਿੰਘ
ਜ਼ੀਰਕਪੁਰ, 20 ਜੁਲਾਈ
ਕਰੋਨਾ ਮਹਾਮਾਰੀ ਦੇ ਚੱਲਦਿਆਂ ਅੱਜ ਸਮਾਜ ਸੇਵੀ ਸੋਨੂ ਸੇਠੀ ਦੀ ਮਾਂ ਦੀ ਕਰੋਨਾ ਨਾਲ ਮੌਤ ਹੋ ਗਈ। ਸ਼ੀਲਾ ਦੇਵੀ ਸ਼ੂਗਰ ਤੋਂ ਪੀੜਤ ਸੀ। ਸ਼ਹਿਰ ’ਚ ਇਹ ਕਰੋਨਾ ਨਾਲ ਛੇਵੀਂ ਮੌਤ ਦੱਸੀ ਜਾ ਰਹੀ ਹੈ। ਅੱਜ ਸ਼ਹਿਰ ਵਿੱਚ ਕਰੋਨਾ ਦੇ ਇਕ ਹੋਰ ਮਰੀਜ਼ ਦੀ ਪੁਸ਼ਟੀ ਹੋਈ ਹੈ। ਢਕੋਲੀ ਕਮਿਉੂਨਿਟੀ ਹੈਲਥ ਸੈਂਟਰ ਦੀ ਐਸ ਐਮ ਓ ਪੌਮੀ ਚਤਰਥ ਨੇ ਕਿਹਾ ਕਿ ਸ਼ੀਲਾ ਦੇਵੀ (65) ਜੋ ਕਿ ਪ੍ਰੀਤ ਕਲੋਨੀ ਦੀ ਵਸਨੀਕ ਸੀ ਦੀ 15 ਜੁਲਾਈ ਨੂੰ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਗਰੋਂ ਉਨ੍ਹਾਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਮੌਤ ਹੋ ਗਈ।