ਪੀ.ਪੀ. ਵਰਮਾ
ਪੰਚਕੂਲਾ 28, ਦਸੰਬਰ
ਹਰਿਆਣਾ ਦੇ ਇੱਕੋ ਇੱਕ ਹਿਮਾਚਲ ਨਾਲ ਲੱਗਦੇ ਪਹਾੜੀ ਇਲਾਕੇ ਮੋਰਨੀ ਦੇ ਕੁੱਝ ਹਿੱਸਿਆਂ ਵਿੱਚ ਬੀਤੀ ਰਾਤ ਬਰਫ਼ ਪਈ। ਮੋਰਨੀ ਵਿੱਚ ਭਾਰੀ ਬਰਸਾਤ ਤੋਂ ਬਾਅਦ ਬਰਫ਼ ਪਈ। ਮੋਰਨੀ ਦੇ ਪਿੰਡ ਬਾਲਗ ਵਿੱਚ ਪੈਂਦੇ ਚਦਰਾਵਲ ਕੁੰਜ ਦੇ ਮਾਲਕ ਨਿਸ਼ਾਂਤ ਪ੍ਰਭਾਕਰ ਨੇ ਦੱਸਿਆ ਕਿ ਚਦਰਾਵਲ ਕੁੰਜ ਦੀ ਛੱਤ ਅਤੇ ਬਾਹਰ ਗਰਾਊਂਡ ਵਿੱਚ ਕਈ ਥਾਵਾਂ ’ਤੇ ਬਰਫ਼ ਦੇ ਢੇਰ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਅਜਿਹਾ ਦ੍ਰਿਸ਼ 40 ਸਾਲਾਂ ਬਾਅਦ ਉਨ੍ਹਾਂ ਦੇ ਇਲਾਕੇ ਵਿੱਚ ਵੇਖਣ ਨੂੰ ਮਿਲਿਆ।