ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਮਈ
ਬੌਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਪੁੱਤਰ ਅਤੇ ਪ੍ਰਸਿੱਧ ਗਾਇਕ ਇਮਾਦ ਸ਼ਾਹ ਤੇ ਸਾਬਾ ਆਜ਼ਾਦ ਆਪਣੀ ਗਾਇਕੀ ਦੀ ਪੇਸ਼ਕਾਰੀ ਲਈ ਸਿਟੀ ਬਿਊਟੀਫੁੱਲ ਪਹੁੰਚ ਰਹੇ ਹਨ। ਜਾਣਕਾਰੀ ਮੁਤਾਬਿਕ ਸੈਕਟਰ 26 ਸਥਿਤ ਕਾਲਾ ਘੋੜਾ ਵਿੱਚ 28 ਮਈ ਨੂੰ ਗਾਇਕੀ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੋਵੇਂ ਗਾਇਕ ਆਪਣੀ ਗਾਇਕੀ ਰਾਹੀਂ ਚੰਡੀਗੜ੍ਹੀਆਂ ਦਾ ਮਨੋਰੰਜਨ ਕਰਨਗੇ।