ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਮੰਡੀ ਗੋਬਿੰਦਗੜ੍ਹ ਦੇ ਪ੍ਰੇਮ ਨਗਰ ਵਿੱਚ ਮਹਾਰਿਸ਼ੀ ਵਾਲਮੀਕਿ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ। ਇਸ ਵਿਚ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਜੋਤੀ ਪ੍ਰਚੰਡ ਕੀਤੀ ਅਤੇ ਭਗਵਾਨ ਵਾਲਮੀਕਿ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਾਜੂ ਖੰਨਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੋਹਣ ਸਿੰਘ ਆਦਿਵਾਸੀ, ਸਾਬਕਾ ਕੌਂਸਲਰ ਹਰਮੀਤ ਸਿੰਘ ਖਾਲਸਾ, ਟਰਾਂਸਪੋਰਟ ਵਿੰਗ ਦੇ ਹਰਪ੍ਰੀਤ ਸਿੰਘ ਪ੍ਰਿੰਸ ਛੱਤਵਾਲ, ਹਰਜੀਤ ਸਿੰਘ ਢਿੱਲੋਂ, ਹਰਮੇਸ਼ ਸਿੰਘ ਮੇਸੀ, ਪਿੰਕੀ ਰਾਣੀ, ਰਣਧੀਰ ਸਿੰਘ ਬਾਂਗੜੀਆ, ਭਾਂਤੀ ਘਈ ਗਿਆਨੀ, ਪਰਮਜੀਤ ਸਿੰਘ ਪੰਮੀ, ਸੰਦੀਪ ਸਿੰਘ, ਬੱਬੂ ਮੰਡੀ, ਰਮਨ ਮੰਡੀ, ਰਾਹੁਲ ਕੁਮਾਰ, ਰੋਹਿਤ ਕੁਮਾਰ, ਸੋਹਣ ਲਾਲ, ਅਜੇ ਵਰਮਾ, ਮੰਗਤ ਰਾਮ, ਸਿਕੰਦਰ ਸਿੰਘ, ਸ਼ਾਮ ਲਾਲ ਆਦਿ ਹਾਜ਼ਰ ਸਨ।