ਪੱਤਰ ਪ੍ਰੇਰਕ
ਲਹਿਰਾਗਾਗਾ, 5 ਸਤੰਬਰ
ਇਥੋਂ ਦੇ ਸ਼ਹੀਦ ਉਧਮ ਸਿੰਘ ਕਲੱਬ ਨੇ ਸਰਕਾਰ ਤੋਂ ਭਲੇ ਦੀ ਆਸ ਛੱਡ ਕੇ ਪਿੰਡ ਚੋਟੀਆਂ ਦੇ ਇਕ ਦਲਿਤ ਪਰਿਵਾਰ ਦੀ ਬਾਂਹ ਫੜੀ ਹੈ ਅਤੇ ਕਲੱਬ ਨੇ ਘਰ ਦੀ ਹਾਲਤ ਦੇਖ ਕੇ ਟੁੱਟੇ ਘਰ ਨੂੰ ਬਣਾਉਣ ਦਾ ਬੀੜਾ ਚੁੱਕਿਆ ਹੈ। ਪਿੰਡ ਚੋਟੀਆਂ ਦੇ ਦਲਿਤ ਪਰਿਵਾਰ ਦੇ ਤਿੰਨ ਬੱਚਿਆਂ ਦੇ ਮਾਂ ਬਾਪ ਦੀ ਮੌਤ ਹੋਣ ਮਗਰੋਂ ਉਨ੍ਹਾਂ ਦੀ ਬਿਰਧ ਦਾਦੀ ਲੱਛੋ (70) ਉਨ੍ਹਾਂ ਨੂੰ ਪਾਲ ਰਹੀ ਹੈ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਹਿਰਾ ਨੇ ਦੱਸਿਆ ਕਿ ਘਰ ਨੂੰ ਢਾਹਕੇ ਮੁੜ ਉਸਾਰਨ ਦਾ ਕੰਮ ਚਾਲੂ ਕਰ ਦਿੱਤਾ ਹੈ।