ਪੱਤਰ ਪ੍ਰੇਰਕ
ਅਮਲੋਹ, 13 ਜਨਵਰੀ
ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸਭਿਆਚਾਰਕ ਕਲੱਬ ਰਜਿ. ਕਪੂਰਗੜ੍ਹ 3 ਵੱਲੋਂ ਨਹਿਰੂ ਯੁਵਾ ਕੇਦਰ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਰਾਸ਼ਟਰੀ ਯੂਥ ਦਿਵਸ ਮੌਕੇ ਸਵਾਮੀ ਵਿਵੇਕਾਨੰਦ ਦੇ ਜਨਮ ਦਿਹਾੜੇ ਨੂੰ ਮੁੱਖ ਰਖਦੇ ਹੋਏ 6ਵਾਂ ਕਰੋਨਾ ਵੈਕਸੀਨੇਸ਼ਨ ਕੈਪ ਬੁੱਗਾ ਕਲਾਂ ਦਾਣਾ ਮੰਡੀ ਵਿਚ ਲਗਾਇਆ। ਇਸ ਵਿਚ ਸਮਾਜ ਸੇਵੀ ਐਡਵੋਕੇਟ ਗੁਰਿੰਦਰ ਸਿੰਘ ਸ਼ੇਰਗਿਲ ਹਰੀਪੁਰ, ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਚਨਾਰਥਲ ਰਾਮਿੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਕੀਤੇ ਇਸ ਉਪਰਾਲੇ ਦੀ ਵੀ ਸਲਾਘਾ ਕੀਤੀ। ਕਲੱਬ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕੈਪ ਵਿਚ 256 ਵਿਅਕਤੀਆਂ ਨੇ ਕਰੋਨਾ ਵੈਕਸੀਨੇਸਨ ਲਗਵਾਈ। ਇਸ ਮੌਕੇ ਪ੍ਰਧਾਨ ਤੀਰ ਸਿੰਘ ਕਪੂਰਗੜ੍ਹ, ਅਵਤਾਰ ਸਿੰਘ ਪਹੇੜੀ, ਅੱਤਰ ਸਿੰਘ ਰਾਏਪੁਰ ਚੋਬਦਾਰਾਂ, ਸਤਨਾਮ ਸਿੰਘ ਬੁੱਗਾ, ਗੁਰੀ ਭੱਦਲਥੂਹਾ, ਮਿੱਠਾ ਬੁੱਗਾ, ਬੀਈਓ ਮਹਾਵੀਰ, ਸੀਐੱਚਓ ਬੇਅੰਤਜੀਤ ਕੌਰ, ਜਸਵੀਰ ਕੌਰ, ਐੱਲਐੱਚਵੀ ਰਮੇਸ਼ ਕਾਂਤਾ, ਬਲਜਿੰਦਰ ਕੌਰ, ਭੁਪਿੰਦਰ ਕੌਰ, ਨਰਿੰਦਰ ਸਿੰਘ, ਕਰਮਜੀਤ ਕੌਰ ਅਤੇ ਜਸਵੰਤ ਕੌਰ ਹਾਜ਼ਰ ਸਨ।