ਪੰਚਕੂਲਾ: ਹਰਿਆਣਾ ਪੁਲੀਸ ਵੱਲੋਂ ਗਠਨ ਕਮਿਊਨਿਟੀ ਸੰਪਰਕ ਸਮੂਹਾਂ (ਸੀਐੱਲਜੀ) ਨੇ ਸਾਲ 2022 ਦੇ ਪਹਿਲੇ 6 ਮਹੀਨਿਆਂ ਦੌਰਾਨ ਸੂਬੇ ਵਿਚ 1018 ਤੋਂ ਵੱਧ ਵਿਵਾਦਾਂ ਦਾ ਗੱਲਬਾਤ ਜਾਂ ਵਿਚੋਲਗਿਰੀ ਰਾਹੀਂ ਨਿਪਟਾਰਾ ਕਰਨ ਵਿਚ ਮਦਦ ਕੀਤੀ ਹੈ। ਹਰਿਆਣਾ ਰਾਜ ਅਪਰਾਧ ਸ਼ਾਖਾ ਦੇ ਵਧੀਕ ਪੁਲੀਸ ਮਹਾਨਿਦੇਸ਼ਕ ਓਪੀ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਜਨਵਰੀ ਤੋਂ ਜੂਨ, 2022 ਦੇ ਵਿਚ 1880 ਸੀਐੱਲਜੀ ਮੈਂਬਰਾਂ ਨੇ ਅਜਿਹੇ ਵਿਵਾਦਾਂ, ਜਿਨ੍ਹਾਂ ਨੂੰ ਪੁਲੀਸ ਜਾਂ ਅਦਾਲਤ ਰਾਹੀਂ ਨਿਪਟਾਉਣ ਦੇ ਥਾਂ ਸੁਹਿਰਦਯਪੂਰਣ ਢੰਗ ਨਾਲ ਹੱਲ ਕੀਤਾ ਜਾ ਸਕਦਾ ਸੀ, ਵਿਚ ਵਿਚੋਲਗਿਰੀ ਕਰਨ ਦੇ ਲਈ ਇਨ੍ਹਾਂ ਮੀਟਿੰਗਾਂ ਵਿਚ ਭਾਗੀਦਾਰੀ ਕੀਤੀ। -ਪੱਤਰ ਪ੍ਰੇਰਕ