ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 9 ਸਤੰਬਰ
ਪਿੰਡ ਮੁੱਲਾਂਪੁਰ ਗ਼ਰੀਬਦਾਸ (ਨਿਊ ਚੰਡੀਗੜ੍ਹ) ਦਾ ਇੱਕ ਦੁਕਾਨਦਾਰ ਕਰੋਨਾ ਰੋਕੂ ਖ਼ੁਰਾਕ ਲੈ ਚੁੱਕੇ ਲੋਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਮੁਫ਼ਤ ਵਿੱਚ ਫਲਾਂ ਦਾ ਜੂਸ ਦੇ ਰਿਹਾ ਹੈ। ਬਿੱਲਾ ਜੂਸ ਬਾਰ ਦੇ ਮਾਲਕ ਰੂਪਚੰਦ ਸਿਸੋਦੀਆ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰ ਜਾਂ ਹੋਰ ਕਿਸੇ ਸੰਸਥਾ ਵੱਲੋਂ ਕਰੋਨਾ ਦਾ ਟੀਕਾ ਲਗਾਉਣ ਸਬੰਧੀ ਮਿਲਿਆ ਸਰਟੀਫਿਕੇਟ ਦਿਖਾਉਣ ਵਾਲੇ ਹਰੇਕ ਵਿਅਕਤੀ ਨੂੰ ਉਹ ਮੁਫ਼ਤ ਜੂਸ ਪਿਆਉਂਦਾ ਹੈ ਤਾਂ ਕਿ ਲੋਕ ਟੀਕਾਕਰਨ ਨੂੰ ਪਹਿਲ ਦੇਣ। ਉਸ ਨੇ ਕਿ ਹੁਣ ਤੱਕ ਉਸ ਦਾ ਲੱਖਾਂ ਰੁਪਏ ਦਾ ਖ਼ਰਚ ਆ ਚੁੱਕਾ ਹੈ। ਸਿਸੋਦੀਆ ਨੇ ਇਸ ਤੋਂ ਪਹਿਲਾਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਮੁਫ਼ਤ ਜੂਸ ਪਿਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਦਿੱਲੀ ਵਿੱਚ ਕਿਸਾਨਾਂ ਲਈ ਜੂਸ ਦਾ ਡਰੰਮ ਭਰ ਕੇ ਭੇਜਿਆ ਸੀ। ਤਾਲਾਬੰਦੀ ਦੌਰਾਨ ਪੈਦਲ ਜਾ ਰਹੇ ਪਰਵਾਸੀ ਮਜ਼ਦੂਰਾਂ ਦੀ ਮਦਦ ਵੀ ਕੀਤੀ ਸੀ। ਇਲਾਕੇ ਦੀਆਂ ਕਈ ਪੰਚਾਇਤਾਂ ਸਮੇਤ ਹੋਰਨਾਂ ਆਗੂਆਂ ਨੇ ਦੁਕਾਨਦਾਰ ਰੂਪਚੰਦ ਨੂੰ ਸਨਮਾਨਤ ਕੀਤਾ ਹੈ।