ਪੱਤਰ ਪ੍ਰੇਰਕ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਯੂਨੀਵਰਸਿਟੀ ਸੈਨੇਟ ਦੇ ਲਈ ਰਜਿਸਟਰਡ ਗਰੈਜੂਏਟ ਕਾਂਸਟੀਚੁਐਂਸੀ ਦੀਆਂ 15 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਵਿੱਚ ਦਿਆਲ ਪ੍ਰਤਾਪ ਸਿੰਘ ਰੰਧਾਵਾ ਸਮੇਤ ਤਿੰਨ ਉਮੀਦਵਾਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ। ਇਨ੍ਹਾਂ ਜੇਤੂ ਉਮੀਦਵਾਰਾਂ ਵਿੱਚ ਰੰਧਾਵਾ ਚੰਡੀਗੜ੍ਹ ਤੋਂ ਜਦਕਿ ਮੁਕੇਸ਼ ਕੁਮਾਰ ਅਰੋੜਾ ਅਤੇ ਸੰਦੀਪ ਪੰਜਾਬ ਤੋਂ ਚੋਣ ਜਿੱਤੇ ਹਨ। ਬਾਕੀ ਵੋਟਾਂ ਦੀ ਗਿਣਤੀ ਜਿਮਨੇਜ਼ੀਅਮ ਹਾਲ ਵਿੱਚ ਚੱਲ ਰਹੀ ਹੈ ਜੋ ਕਿ ਕੰਮ ਕਾਜ ਵਾਲੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਗਿਣਤੀ ਕੀਤੀ ਜਾ ਰਹੀ ਹੈ। ਇਸ ਕਾਂਸਟੀਚੁਐਂਸੀ ਦੀਆਂ 15 ਸੀਟਾਂ ਦੀ ਚੋਣ ਲਈ ਕੁੱਲ 41 ਉਮੀਦਵਾਰ ਦੌੜ ਵਿੱਚ ਹਨ।