ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੀ ਸੈਨੇਟ ਚੋਣ ਪ੍ਰਕਿਰਿਆ ਦੌਰਾਨ ਅੱਜ ਪੰਜਾਬ ਯੂਨੀਵਰਸਿਟੀ ਦੇ ਐਫੀਲਿਏਟਿਡ ਆਰਟਸ ਕਾਲਜਾਂ ਦੇ ਅਧਿਆਪਕਾਂ ਦਾ ਨਤੀਜਾ ਐਲਾਨਿਆ ਗਿਆ। ਅੱਜ ਦੇਰ ਸ਼ਾਮ ਐਲਾਨੇ ਗਏ ਇਸ ਫਾਈਨਲ ਨਤੀਜੇ ਮੁਤਾਬਕ ਜੇਤੂ ਅੱਠ ਅਧਿਆਪਕਾਂ ਵਿੱਚ ਇੰਦਰਪਾਲ ਸਿੰਘ ਸਿੱਧੂ, ਹਰਪ੍ਰੀਤ ਸਿੰਘ ਦੂਆ, ਕਮਲ ਸ਼ਰਮਾ, ਸ਼ਮਿੰਦਰ ਸੰਧੂ, ਜਗਦੀਪ ਕੁਮਾਰ, ਜਗਦੀਸ਼ ਚੰਦਰ, ਜਗਤਾਰ ਸਿੰਘ, ਤਰੁਣ ਘਈ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ