ਚੰਡੀਗੜ੍ਹ: ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਪਿੰਡ ਧਨਾਸ ਵਿੱਚ ਇਕਾਈ ਦਾ ਗਠਨ ਕੀਤਾ ਗਿਆ। ਸਰਬਸੰਮਤੀ ਨਾਲ ਚੁਣੀ ਗਈ ਪਿੰਡ ਧਨਾਸ ਦੀ 21 ਮੈਂਬਰੀ ਇਕਾਈ ਦੇ ਸਰਪ੍ਰਸਤ ਹਰਭਜਨ ਸਿੰਘ, ਡਾ. ਪਰਮਿੰਦਰ ਸਿੰਘ ਅਤੇ ਕੁਲਜੀਤ ਸਿੰਘ ਨੂੰ ਲਗਾਇਆ ਗਿਆ, ਜਦਕਿ ਹਰਦੇਵ ਸਿੰਘ ਨੂੰ ਪ੍ਰਧਾਨ, ਦਲਵਿੰਦਰ ਸਿੰਘ ਮੀਤ ਪ੍ਰਧਾਨ, ਦਿਲਬਾਗ ਸਿੰਘ ਸਕੱਤਰ, ਮਲਕੀਤ ਸਿੰਘ ਜਨਰਲ ਸਕੱਤਰ, ਕਰਮ ਸਿੰਘ ਖਜ਼ਾਨਚੀ ਅਤੇ ਨਿਰਮੈਲ ਸਿੰਘ ਨੂੰ ਉਪ-ਖਜ਼ਾਨਚੀ ਲਗਾਇਆ ਗਿਆ। ਨਵੀਂ ਇਕਾਈ ਦੇ ਗਠਨ ਮੌਕੇ ਪਹੁੰਚੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੜੈਲ ਅਤੇ ਸਾਧੂ ਸਿੰਘ ਸਰਪੰਚ ਸਰਪ੍ਰਸਤ ਤੇ ਜੋਗਾ ਸਿੰਘ ਕਜਹੇੜੀ ਪੁੱਜੇ। ਉਨ੍ਹਾਂ ਨੇ ਕਿਹਾ ਕਿ ਯੂਟੀ ਚੰਡੀਗੜ੍ਹ ਦੇ ਪਿੰਡਾਂ ਦੇ ਵਸਨੀਕਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਪ੍ਰਸ਼ਾਸਨਿਕ ਧੱਕੇਸ਼ਾਹੀਆਂ ਵਿਰੁੱਧ ਸੰਘਰਸ਼ ਕਮੇਟੀ ਵੱਲੋਂ ਸਾਰੇ ਪਿੰਡਾਂ ਵਿੱਚ ਇਕਾਈਆਂ ਗਠਿਤ ਕੀਤੀਆਂ ਜਾਣਗੀਆਂ। -ਪੱਤਰ ਪ੍ਰੇਰਕ