ਸਰਬਜੀਤ ਸਿੰਘ ਭੱਟੀ
ਲਾਲੜੂ, 13 ਜੂਨ
ਪਾਵਰਕੌਮ ਦੀ ਮੁਲਾਜ਼ਮ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮੰਡਲ ਕਮੇਟੀ ਲਾਲੜੂ ਦੀ ਨਿਗਰਾਨੀ ਹੇਠ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿੱਚ ਚਾਰੇ ਸਬ-ਡਿਵੀਜ਼ਨਾਂ ਦਾ ਖੁੱਲ੍ਹਾ ਇਜਲਾਸ ਕਰਵਾਇਆ ਗਿਆ। ਇਸ ਵਿੱਚ ਮੁਲਾਜ਼ਮ ਆਗੂ ਮਹਿੰਦਰ ਸਿੰਘ ਸੈਣੀ, ਸਵਰਨ ਸਿੰਘ ਮਾਵੀ, ਰਾਜੇਸ਼ ਕੁਮਾਰ ਰਾਣਾ, ਬਲਵੀਰ ਸਿੰਘ, ਅਜੈਬ ਸਿੰਘ ਅੰਟਾਲਾ ਦੀ ਨਿਗਰਾਨੀ ਹੇਠ ਸਬ-ਡਿਵੀਜ਼ਨ ਲਾਲੜੂ, ਸੈਦਪੁਰਾ, ਮੁਬਾਰਕਪੁਰ, ਹੰਡੇਸਰਾ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ।
ਜਿਸ ਵਿੱਚ ਸਬ-ਡਿਵੀਜ਼ਨ ਲਾਲੜੂ ਅੰਦਰ ਹਰਮੀਤ ਸਿੰਘ ਪ੍ਰਧਾਨ, ਦਵਿੰਦਰ ਸਿੰਘ ਰਾਣਾ ਮੀਤ ਪ੍ਰਧਾਨ, ਰਣਦੀਪ ਸਿੰਘ ਰਾਣਾ ਸਕੱਤਰ, ਮਨੀਸ਼ ਕੁਮਾਰ ਸਹਾਇਕ ਸਕੱਤਰ, ਰਾਜੇਸ਼ ਕੁਮਾਰ ਰਾਣਾ ਖਜ਼ਾਨਚੀ, ਹੰਡੇਸਰਾ ਸਬ-ਡਿਵੀਜ਼ਨ ਵਿੱਚ ਹਿਤੇਸ਼ ਗੌੜ ਪ੍ਰਧਾਨ, ਜਗਵਿੰਦਰ ਸਿੰਘ ਸੈਣੀ ਮੀਤ ਪ੍ਰਧਾਨ, ਜਤਿੰਦਰ ਕੁਮਾਰ ਸਕੱਤਰ, ਨਰਿੰਦਰ ਸਿੰਘ ਸਹਾਇਕ ਸਕੱਤਰ, ਗੁਰਜਿੰਦਰ ਸਿੰਘ ਖਜ਼ਾਨਚੀ, ਸੈਦਪੁਰਾ ਸਬ-ਡਵੀਜ਼ਨ ਵਿੱਚ ਪਵਨ ਕਮਾਰ ਪ੍ਰਧਾਨ, ਨਰਿੰਦਰ ਕੁਮਾਰ ਮੀਤ ਪ੍ਰਧਾਨ, ਵਰਿੰਦਰ ਸੈਣੀ ਸਕੱਤਰ, ਪਰਦੀਪ ਕੁਮਾਰ ਸਹਾਇਕ ਸਕੱਤਰ, ਮਨੀਸ਼ ਕੁਮਾਰ ਖਜ਼ਾਨਚੀ ਅਤੇ ਮੁਬਾਰਕਪੁਰ ਸਬ-ਡਵੀਜ਼ਨ ਵਿੱਚ ਬਚਿੱਤਰ ਸਿੰਘ ਪ੍ਰਧਾਨ, ਸੁਖਵੀਰ ਸਿੰਘ ਮੀਤ ਪ੍ਰਧਾਨ, ਜਸਵੀਰ ਸਿੰਘ ਸਕੱਤਰ ਚੁਣੇ ਗਏ।