ਐਕਸਿਸ ਬੈਂਕ ਵਿੱਚ ਚੋਰੀ ਦਾ ਮਾਮਲਾ

ਸੁਰੱਖਿਆ ਕਰਮੀ 4.03 ਕਰੋੜ ਰੁਪਏ ਸਣੇ ਗ੍ਰਿਫ਼ਤਾਰ

ਚਾਰ ਸਾਲਾਂ ਤੋਂ ਬੈਂਕ ਵਿੱਚ ਸੁਰੱਖਿਆ ਕਰਮੀ ਵਜੋਂ ਤਾਇਨਾਤ ਸੀ ਮੁਲਜ਼ਮ

ਸੁਰੱਖਿਆ ਕਰਮੀ 4.03 ਕਰੋੜ ਰੁਪਏ ਸਣੇ ਗ੍ਰਿਫ਼ਤਾਰ

ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੇ ਬਰਾਮਦ ਨਕਦੀ ਨਾਲ ਚੰਡੀਗੜ੍ਹ ਪੁਲੀਸ ਮੁਲਾਜ਼ਮ। -ਫੋਟੋ: ਨਿਤਿਨ ਮਿੱਤਲ

ਆਤਿਸ਼ ਗੁਪਤਾ
ਚੰਡੀਗੜ੍ਹ, 14 ਅਪਰੈਲ

ਚੰਡੀਗੜ੍ਹ ਦੇ ਸੈਕਟਰ-34 ਵਿੱਚ ਸਥਿਤ ਐਕਸਿਸ ਬੈਂਕ ਦੀ ਕਰੰਸੀ ਸ਼ਾਖਾ ਵਿੱਚੋਂ 4.04 ਕਰੋੜ ਰੁਪਏ ਚੋਰੀ ਹੋਣ ਦੀ ਘਟਨਾ ਸਬੰਧੀ ਕਾਰਵਾਈ ਕਰਦਿਆਂ ਪੁਲੀਸ ਨੇ ਤਿੰਨ ਦਿਨਾਂ ਬਾਅਦ ਬੈਂਕ ਦੇ ਸੁਰੱਖਿਆ ਕਰਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਚੋਰੀ ਦੇ 4.03 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ (32) ਵਾਸੀ ਪੰਚਕੂਲਾ ਵਜੋਂ ਹੋਈ ਹੈ, ਜੋ 4 ਸਾਲਾਂ ਤੋਂ ਇਸ ਬੈਂਕ ਵਿੱਚ ਬਤੌਰ ਸੁਰੱਖਿਆ ਕਰਮੀ ਨੌਕਰੀ ਕਰ ਰਿਹਾ ਸੀ।

ਇਸ ਬਾਰੇ ਐੱਸਪੀ ਕ੍ਰਾਈਮ ਮਨੋਜ ਕੁਮਾਰ ਮੀਨਾ ਨੇ ਦੱਸਿਆ ਕਿ 11 ਅਪਰੈਲ ਨੂੰ ਸੈਕਟਰ-34 ਦੇ ਐਕਸਿਸ ਬੈਂਕ ਵਿੱਚੋਂ 4.04 ਕਰੋੜ ਰੁਪਏ ਚੋਰੀ ਹੋ ਗਏ ਸਨ। ਘਟਨਾ ਤੋਂ ਬਾਅਦ ਤੋਂ ਹੀ ਬੈਂਕ ਦਾ ਸੁਰੱਖਿਆ ਕਰਮਚਾਰੀ ਫ਼ਰਾਰ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪੜਤਾਲ ਸ਼ੁਰੂ ਕਰ ਦਿੱਤੀ ਤੇ ਪੁਲੀਸ ਨੇ ਪੜਤਾਲ ਕਰਦਿਆਂ ਮੁਲਜ਼ਮ ਸੁਨੀਲ ਕੁਮਾਰ ਨੂੰ ਮਨੀਮਾਜਰਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਚੋਰੀ ਕੀਤੀ ਰਕਮ ਹਾਲੋ ਮਾਜਰਾ ਦੇ ਜੰਗਲੀ ਇਲਾਕੇ ਵਿੱਚ ਲੁਕਾ ਦਿੱਤੀ ਸੀ, ਜੋ ਬਰਾਮਦ ਕਰ ਲਈ ਗਈ ਹੈ।

ਸ੍ਰੀ ਮੀਨਾ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਪਿਛਲੇ 4 ਸਾਲਾਂ ਤੋਂ ਇਸੇ ਬੈਂਕ ਵਿੱਚ ਬਤੌਰ ਸੁਰੱਖਿਆ ਕਰਮੀ ਤਾਇਨਾਤ ਸੀ ਤੇ ਉਸ ਨੂੰ ਬੈਂਕ ਦੇ ਸੁਰੱਖਿਆ ਪ੍ਰਬੰਧ ਅਤੇ ਕਮੀਆਂ ਬਾਰੇ ਜਾਣਕਾਰੀ ਸੀ। ਇਸੇ ਦਾ ਫਇਦਾ ਚੁੱਕਦਿਆਂ ਉਹ ਬੈਂਕ ਵਿੱਚੋਂ 4.04 ਕਰੋੜ ਰੁਪਏ ਚੋਰੀ ਕਰ ਕੇ ਫ਼ਰਾਰ ਹੋ ਗਿਆ ਤੇ ਉਦੋਂ ਤੋਂ ਹੋਟਲਾਂ ਵਿੱਚ ਰਹਿ ਰਿਹਾ ਸੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਕਟਰ-34 ਵਿੱਚ ਸਥਿਤ ਐਕਸਿਸ ਬੈਂਕ ਦੀ ਕਰੰਸੀ ਸ਼ਾਖਾ ’ਤੇ ਰਾਤ ਸਮੇਂ ਪੰਜਾਬ ਪੁਲੀਸ ਦੇ ਮੁਲਾਜ਼ਮ ਵੀ ਤਾਇਨਾਤ ਹੁੰਦੇ ਸਨ। ਉਸ ਦਿਨ ਸੁਰੱਖਿਆ ਪ੍ਰਬੰਧਾਂ ਵਿੱਚ ਕੁਝ ਕੁਤਾਹੀ ਵਰਤੀ ਗਈ ਹੈ। ਆਰਬੀਆਈ ਦੇ ਨਿਯਮਾਂ ਅਨੁਸਾਰ ਵੀ ਬੈਂਕ ਵਿੱਚ ਕੁਝ ਅਣਗਹਿਲੀਆਂ ਪਾਈਆਂ ਗਈਆਂ ਹਨ, ਜਿਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All