ਸੈਕਟਰ 32 ਹਸਪਤਾਲ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸਕਿਓਰਿਟੀ ਗਾਰਡ

ਸੈਕਟਰ 32 ਹਸਪਤਾਲ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸਕਿਓਰਿਟੀ ਗਾਰਡ

ਕੁਲਦੀਪ ਸਿੰਘ
ਚੰਡੀਗੜ, 13 ਜੁਲਾਈ

ਇੱਥੋਂ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਐਮਰਜੈਂਸੀ ਵਿੱਚ ਤਾਇਨਾਤ ਸਕਿਓਰਿਟੀ ਗਾਰਡ ਨੂੰ ਹੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਕਿਓਰਿਟੀ ਗਾਰਡ ਦੀ ਪਛਾਣ ਸ਼ਿਆਮ ਸੁੰਦਰ ਵਜੋਂ ਹੋਈ, ਜੋ ਪਿੰਡ ਰਾਏਪੁਰ ਖੁਰਦ ਦਾ ਵਸਨੀਕ ਸੀ। ਜਾਣਕਾਰੀ ਮੁਤਾਬਕ ਐਤਵਾਰ ਦੇਰ ਰਾਤ ਹਸਪਤਾਲ ਦੀ ਐਮਰਜੈਂਸੀ ਵਿੱਚ 10-12 ਵਿਅਕਤੀਆਂ ਵੱਲੋਂ ਉਕਤ ਸਕਿਓਰਿਟੀ ਗਾਰਡ ਉੱਤੇ ਕੀਤੇ ਗਏ ਹਮਲੇ ਦੌਰਾਨ ਤਿੰਨ ਹੋਰ ਕਰਮਚਾਰੀ ਵੀ ਜ਼ਖ਼ਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਬਾਕੀਆਂ ਦੀ ਭਾਲ਼ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All