ਪੱਤਰ ਪ੍ਰੇਰਕ
ਪੰਚਕੂਲਾ, 9 ਜੂਨ
ਪੰਚਕੂਲਾ ਦੀ ਸੈਕਟਰ-25 ਸਥਿਤ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰ ਸਿਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ।
ਪੰਚਕੂਲਾ ਪੁਲੀਸ ਕਮਿਸ਼ਨਰ ਡਾ. ਹਨੀਫ ਕੁਰੈਸੀ ਨੇ ਪੁਲੀਸ ਕੋਲ ਆਈ ਇੱਕ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰਵਾਈ ਅਤੇ ਬਾਅਦ ਵਿੱਚ ਜਦੋਂ ਏਸੀਪੀ ਰਾਜ ਕੁਮਾਰ ਨੇ ਜਾਂਚ ਕੀਤੀ ਤਾਂ ਰੇਡ ਪੁਲੀਸ ਚੌਕੀ ਸੈਕਟਰ-25 ਦੇ ਇੰਚਾਰਜ ਦੇ ਕਮਰੇ ’ਚੋਂ 500-500 ਰੁਪਏ ਦੇ 60 ਨੋਟ ਬਰਾਮਦ ਕੀਤੇ ਗਏ। ਉਪਰੰਤ ਚੌਕੀ ਇੰਚਾਰਜ ਸੁੱਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਪੁਲੀਸ ਸੁਰਿੰਦਰਪਾਲ ਸਿੰਘ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।