ਚੰਡੀਗੜ੍ਹ: ਸਟੇਟ ਬੈਂਕ ਆਫ ਆਫੀਸਰਜ਼ ਐਸੋਸੀਏਸ਼ਨ ਪੰਚਕੂਲਾ ਨੇ ਕਰਵਾ ਚੌਥ ਮਨਾਇਆ। ਟ੍ਰਾਈਸਿਟੀ ਦੀਆਂ ਔਰਤ ਅਧਿਕਾਰੀਆਂ ਨੇ ਇਕੱਠੇ ਹੋ ਕੇ ਖੇਡਾਂ ਖੇਡੀਆਂ ਅਤੇ ਮੇਹੰਦੀ ਲਗਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਇਹ ਪ੍ਰੋਗਰਾਮ ਏਜੀਐੱਮ ਪ੍ਰੀਤੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਮੰਚ ਸੰਚਾਲਨ ਅਰਚਨਾ ਬੇਦੀ ਅਤੇ ਸਵਾਤੀ ਬਤਰਾ ਨੇ ਕੀਤਾ। -ਟਨਸ
ਪੰਚਕੂਲਾ: ਕਰਵਾਚੌਥ ਦਾ ਤਿਉਹਾਰ ਪੰਚਕੂਲਾ ਵਿੱਚ ਮਹਿਲਾਵਾਂ ਨੇ ਧੂਮਧਾਮ ਨਾਲ ਮਨਾਇਆ ਅਤੇ ਸੈਕਟਰ-20, 7, 9, 15, 4, 11, 19,8 ਦੀਆਂ ਮਾਰਕੀਟਾਂ ਵਿੱਚ ਖੂਬ ਖਰੀਦਦਾਰੀ ਕੀਤੀ। ਸੈਕਟਰ-20 ਦੀ ਮਾਰਕੀਟ ਵਿੱਚ ਭੀੜ ਕਾਰਨ ਪੌਣਾ ਘੰਟਾ ਜਾਮ ਲੱਗਿਆ ਰਿਹਾ। ਫਿਰ ਨਗਰ ਨਿਗਮ ਦੇ ਦਸਤੇ ਨੇ ਰੇਹੜੀਆਂ ਨੂੰ ਸੜਕਾਂ ਤੋਂ ਉਠਾਇਆ ਅਤੇ ਫਿਰ ਜਾਮ ਖੁੱਲ੍ਹਿਆ। ਅੱਜ ਸ਼ਾਮ 8.15 ਵਜੇ ਜਦੋਂ ਚੰਦਰਮਾ ਨਿਕਲਿਆ ਤਾਂ ਮਹਿਲਾਵਾਂ ਨੇ ਚੰਦਰਮਾ ਨੂੰ ਪਾਣੀ ਚੜ੍ਹਾ ਕੇ ਆਪਣਾ ਵਰਤ ਤੋੜਿਆ। ਕਰਵਾਚੌਥ ਦੇ ਮੌਕੇ ਉੱਤੇ ਪੰਚਕੂਲਾ ਦੇ ਮੰਦਰਾਂ ਵਿੱਚ ਕਾਫੀ ਰੌਣਕਾਂ ਰਹੀਆਂ। ਪੰਚਕੂਲਾ ਤੋਂ ਇਲਾਵਾ ਕਾਲਕਾ, ਪਿੰਜ਼ੋਰ, ਰਾਮਗੜ੍ਹ, ਬਰਵਾਲਾ, ਰਾਏਪੁਰਰਾਣੀ ਅਤੇ ਮੋਰਨੀ ਵਿੱਚ ਮਹਿਲਾਵਾਂ ਨੇ ਕਰਵਾ ਚੌਥ ਦਾ ਤਿਉਹਾਰ ਮਨਾਇਆ। -ਪੱਤਰ ਪ੍ਰੇਰਕ