ਹਰਦੇਵ ਚੌਹਾਨ
ਚੰਡੀਗੜ੍ਹ, 14 ਅਗਸਤ
ਪੰਜਾਬ ਕਲਾ ਭਵਨ ਦੇ ਵਿਹੜੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਡਾ. ਸਰਬਜੀਤ ਕੌਰ ਸੋਹਲ ਦਾ ਕਾਵਿ ਸੰਗ੍ਰਹਿ ‘ਉੱਭਲਚਿੱਤੀ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਹਾਜ਼ਰ ਕਵੀਆਂ ਦਾ ਤ੍ਰੈਭਾਸ਼ੀ ਕਵੀ ਦਰਬਾਰ ਵੀ ਕਰਵਾਇਆ ਗਿਆ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਉਪ ਚੇਅਰਮੈਨ ਡਾ. ਮਨਮੋਹਨ ਨੇ ‘ਉੱਭਲਚਿੱਤੀ’ ਬਾਰੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਮਾਤਮਾ ਦੁਨੀਆ ਦਾ ਸਿਰਜਣਹਾਰ ਹੈ ਉਸੇ ਤਰ੍ਹਾਂ ਔਰਤ ਵੀ ਦੁਨੀਆ ਦੀ ਸਿਰਜਣਹਾਰ ਹੈ। ਡਾ. ਸਰਬਜੀਤ ਕੌਰ ਸੋਹਲ ਦੀਆਂ ਕਵਿਤਾਵਾਂ ਮੂੰਹ ਜ਼ੋਰ ਕਾਮਨਾ ਤੋਂ ਆਰੰਭ ਹੋ ਕੇ, ਕਾਮ ਤੋਂ ਪੈਦਾ ਹੋਏ ਵਿਸ਼ਾਦ ਨਹੀਂ ਸਗੋਂ ਵੈਰਾਗ ਦੀਆਂ ਕਵਿਤਾਵਾਂ ਹਨ। ਤ੍ਰੈਭਾਸ਼ੀ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਅਵਤਾਰ ਸਿੰਘ ਪਤੰਗ ਵੱਲੋਂ ਕੀਤੀ ਗਈ। ਜਿਸ ਵਿਚ ਜਗਦੀਪ ਕੌਰ ਨੂਰਾਨੀ, ਅਸ਼ੋਕ ਭੰਡਾਰੀ ਨਾਦਿਰ, ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਮਨਜੀਤ ਕੌਰ ਮੋਹਾਲੀ, ਸ਼ਾਇਰਾ ਭੱਟੀ, ਅਮਰਜੀਤ ਕੌਰ ਮੋਰਿੰਡਾ, ਸੁਰਿੰਦਰ ਕੁਮਾਰ ਆਦਿ ਨੇ ਦੇਸ਼ ਭਗਤੀ ਅਤੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਤੋਂ ਇਲਾਵਾ ਡਾ. ਲਾਭ ਸਿੰਘ ਖੀਵਾ, ਦਿਲਪ੍ਰੀਤ ਕੌਰ, ਸ਼ਮਸ਼ੀਲ ਸੋਢੀ, ਰਜਿੰਦਰ ਕੌਰ ਸਰਾਓ, ਕਮਲੇਸ਼ ਕੁਮਾਰ, ਸੁਖਜਿੰਦਰ ਸਿੰਘ ਸੋਢੀ ਕੁਰਾਲੀ, ਲਾਭ ਸਿੰਘ ਲੈਹਿਲੀ ਤੇ ਭੁਪਿੰਦਰ ਸਿੰਘ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਪ੍ਰਸਿੱਧ ਨਾਟਕਕਾਰ ਸੰਜੀਵਨ ਸਿੰਘ, ਜੋਗਿੰਦਰ ਸਿੰਘ ਜੱਗਾ, ਸਮਰਾਟ, ਦਿਲਬਾਗ ਸਿੰਘ, ਤਜਿੰਦਰ ਸਿੰਘ, ਕਰਮਜੀਤ ਸਿੰਘ ਤੇ ਦਿਲਪ੍ਰੀਤ ਚਾਹਲ ਆਦਿ ਹਾਜ਼ਰ ਸਨ।