ਜਗਮੋਹਨ ਸਿੰਘ
ਰੂਪਨਗਰ, 29 ਜੂਨ
ਇਥੋਂ ਦੀ ਤਹਿਸੀਲ ਵਿੱਚ ਨਵੇਂ ਆਏ ਤਹਿਸੀਲਦਾਰ ਜਸਪ੍ਰੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਦਾ ਅੱਜ ਸ਼ਹਿਰ ਦੇ ਪਤਵੰਤਿਆਂ ਵੱਲੋਂ ਸਨਮਾਨ ਕੀਤਾ ਗਿਆ। ਦੋਵੇਂ ਅਧਿਕਾਰੀਆਂ ਨੂੰ ਸਨਮਾਨਿਤ ਕਰਦਿਆਂ ਹੋਇਆਂ ਆੜ੍ਹਤੀ ਐਸਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਵਤਾਰ ਸਿੰਘ, ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧੀ ਜਸਵਿੰਦਰ ਸਿੰਘ, ਨੰਬਰਦਾਰ ਯੂਨੀਅਨ ਦੇ ਪ੍ਰਤੀਨਿਧੀ ਨੰਬਰਦਾਰ ਸੁਖਵੀਰ ਸਿੰਘ ਰੈਲੋਂ ਕਲਾਂ ਤੇ ਨੰਬਰਦਾਰ ਸੁਰਜੀਤ ਸਿੰਘ ਤੇ ਐਡਵੋਕੇਟ ਸੁਖਵਿੰਦਰ ਸ਼ਰਮਾ ਨੇ ਦੱਸਿਆ ਕਿ ਦੋਵੇਂ ਅਧਿਕਾਰੀ ਰੂਪਨਗਰ ਨੇੜਲੇ ਪਿੰਡਾਂ ਨਾਲ ਸਬੰਧਤ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਆਸਾਨੀ ਨਾਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਿੱਧੇ ਭਰਤੀ ਹੋਏ ਨੇੜਲੇ ਪਿੰਡ ਮਾਜਰੀ ਠੇਕੇਦਾਰਾਂ ਦੇ ਜਸਪ੍ਰੀਤ ਸਿੰਘ ਦੀ ਬਤੌਰ ਤਹਿਸੀਲਦਾਰ ਇਹ ਪਹਿਲੀ ਨਿਯੁਕਤੀ ਹੈ, ਜਦੋਂ ਕਿ ਪਿੰਡ ਕੋਟਲਾ ਨਿਹੰਗ ਦੇ ਰਵਿੰਦਰ ਸਿੰਘ ਬਤੌਰ ਪਟਵਾਰੀ ਤੋਂ ਨੌਕਰੀ ਦੀ ਸ਼ੁਰੂਆਤ ਕਰਕੇ ਵਿਭਾਗੀ ਤਰੱਕੀ ਉਪਰੰਤ ਕਾਨੂੰਨਗੋ ਬਣਨ ਤੋਂ ਬਾਅਦ ਨਾਇਬ ਤਹਿਸੀਲਦਾਰ ਦੇ ਅਹੁਦੇ ਤੱਕ ਪੁੱਜੇ ਹਨ। ਉਹ ਬਲਾਚੌਰ ਤੋਂ ਬਦਲ ਕੇ ਇੱਥੇ ਆਏ ਹਨ। ਅਧਿਕਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਮੌਕੇ ਅਮਨਜੀਤ ਸਿੰਘ ਸਾਬਕਾ ਸਰਪੰਚ ਫੂਲ, ਮਲਕੀਤ ਸਿੰਘ ਹਵੇਲੀ, ਕਾਨੂੰਨਗੋ ਗੱਜਣ ਸਿੰਘ, ਜਸਵਿੰਦਰ ਸਿੰਘ ਪਟਵਾਰੀ, ਰੀਡਰ ਟੂ ਤਹਿਸੀਲਦਾਰ ਰਮਨ, ਰੀਡਰ ਟੂ ਨਾਇਬ ਤਹਿਸੀਲਦਾਰ ਗੁਰਦਰਸ਼ਨ ਸਿੰਘ, ਕਲਰਕ ਪਰਮਜੀਤ ਸਿੰਘ, ਕਲਰਕ ਸੁਰਿੰਦਰ ਸਿੰਘ, ਰਜਿਸਟਰੀ ਕਲਰਕ ਹਰਪ੍ਰੀਤ ਕੌਰ ਵੀ ਹਾਜ਼ਰ ਸਨ।