ਜਗਮੋਹਨ ਸਿੰਘ
ਰੂਪਨਗਰ, 1 ਜਨਵਰੀ
ਰੂਪਨਗਰ ਦੇ ਪਿੰਡ ਹਵੇਲੀ ਕਲਾਂ ਵਿਖੇ ਸਥਿਤ ਬਜ਼ੁਰਗਾਂ ਦੇ ਰੈਣ ਬਸੇਰੇ ”ਆਪਣਾ ਘਰ” ਵਿਖੇ ਅੱਜ ਨਵਾਂ ਸਾਲ ਕੇਕ ਕੱਟਕੇ ਮਨਾਇਆ ਗਿਆ। ਇਸ ਮੌਕੇ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਦੀ ਹੋਮ ਬੇਕਰ ਮੀਨੂ ਗੁਪਤਾ ਨੇ ਵਿਸ਼ੇਸ਼ ਕੇਕ ਤਿਆਰ ਕਰਨ ਉਪਰੰਤ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣਾ ਘਰ ਪੁੱਜ ਕੇ ਬਜ਼ੁਰਗਾਂ ਤੋਂ ਕਟਵਾਉਂਦੇ ਹੋਏ ਉਨ੍ਹਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਆਪਣਾ ਘਰ ਟਰੱਸਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਧੰਨਵਾਦ ਕੀਤਾ। ਇਸ ਮੌਕੇ ਸੈਣੀ ਭਵਨ ਦੇ ਚੇਅਰਮੈਨ ਡਾ. ਅਜਮੇਰ ਸਿੰਘ ਤੋਂ ਇਲਾਵਾ ਬੇਕਰ ਮੀਨੂ ਗੁਪਤਾ ਦੇ ਪਤੀ ਵਿਵੇਕ ਗੁਪਤਾ, ਸੰਗੀਤਾ ਪ੍ਰਭਾਕਰ, ਰਾਜੇਸ਼ ਪ੍ਰਭਾਕਰ ਤੇ ”ਆਪਣਾ ਘਰ” ‘ਚ ਰਹਿ ਰਹੇ ਬਜ਼ੁਰਗ, ਵਰਿੰਦਰ ਸ਼ਰਮਾ, ਸਤੀਸ਼ਵਰ ਖੰਨਾ, ਜਿੰਦਰ ਸਿੰਘ, ਟਰੱਸਟੀਜ਼ ਬਲਬੀਰ ਸਿੰਘ, ਦਰਸ਼ਨ ਜੈਨ, ਅਮਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਡਾ. ਜਸਵੰਤ ਕੌਰ, ਐੱਸਐੱਮ ਸਿੰਘ, ਰਾਜਿੰਦਰ ਸਿੰਘ ਮੁੰਦਰਾ, ਕੇਐੱਲ. ਕਪੂਰ, ਜਗਦੇਵ ਸਿੰਘ, ਬਲੱਡ ਡੋਨਰ ਦਲਜੀਤ ਸਿੰਘ, ਤਾਰਾ ਸਿੰਘ, ਹਰਜਿੰਦਰ ਸਿੰਘ, ਕੇਐੱਸ ਭੋਗਲ, ਸੰਤੋਸ਼ ਕੁਮਾਰ ਹਾਜ਼ਰ ਸਨ।