ਜਗਮੋਹਨ ਸਿੰਘ
ਰੂਪਨਗਰ, 11 ਸਤੰਬਰ
ਇਥੇ ਹਵੇਲੀ ਕਲਾਂ ਵਿਚਲੇ ਬਿਰਧ ਆਸ਼ਰਮ ’ਚ ਪ੍ਰਬੰਧਕਾਂ ਤੇ ਬਜ਼ੁਰਗਾਂ ਨੇ 78 ਸਤੀਸ਼ਵਰ ਖੰਨਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ। ਇਸ ਮੌਕੇ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਸਮੂਹ ਮੈਂਬਰਾਂ ਤੇ ਸੰਸਥਾ ਵਿੱਚ ਰਹਿ ਰਹੇ ਬਜ਼ੁਰਗਾਂ ਵੱਲੋਂ ਸਤੀਸ਼ਵਰ ਖੰਨਾ ਦੀ ਲੰਬੀ ਉਮਰ ਤੇ ਸਿਹਤਯਾਬੀ ਲਈ ਕਾਮਨਾ ਕੀਤੀ ਗਈ। ਸੰਸਥਾ ਪ੍ਰਧਾਨ ਰਾਜਿੰਦਰ ਸੈਣੀ ਨੇ ਦੱਸਿਆ ਕਿ ਸ੍ਰੀ ਖੰਨਾ 4 ਸਾਲਾਂ ਤੋਂ ਵੱਧ ਸਮੇਂ ਤੋ ਸੰਸਥਾ ਵਿੱਚ ਰਹਿ ਰਹੇ ਹਨ। ਇਸ ਮੌਕੇ ਵਰਿੰਦਰ ਸ਼ਰਮਾ, ਜਿੰਦਰ ਸਿੰਘ, ਜਸਵੰਤ ਸਿੰਘ, ਤਾਰਾ ਸਿੰਘ, ਕਸ਼ਮੀਰਾ ਸਿੰਘ, ਰਮੇਸ਼ ਕੁਮਾਰ, ਚੌਧਰੀ ਦਾਤਾ ਰਾਮ, ਸੰਤੋਸ਼ ਕੁਮਾਰ, ਬੇਬੀ ਤੇ ਨੇਸ਼ੀ ਹਾਜ਼ਰ ਸਨ।