ਪੱਤਰ ਪ੍ਰੇਰਕ
ਕੁਰਾਲੀ, 3 ਮਾਰਚ
ਸਥਾਨਕ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭਾ ਦੇ ਜਨਰਲ ਸਕੱਤਰ ਭਿੰਦਰ ਭਾਗੋਮਾਜਰਾ ਨੇ ਆਏ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸਾਹਿਤਕ ਦੌਰ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਲੌਰ ਸਿੰਘ ਖੀਵਾ, ਕੁਲਵੰਤ ਮਾਵੀ ਤੇ ਕੌਰ ਪ੍ਰੀਤ ਸ਼ਾਮਲ ਸਨ।
ਕਵੀ ਦਰਬਾਰ ਵਿੱਚ ਚੰਨੀ ਖਿਜ਼ਰਾਬਾਦੀ, ਧਰਮ ਤਾਲਾਪੁਰੀ, ਡਾ. ਰਾਜਿੰਦਰ ਸਿੰਘ, ਸੁਰਜੀਤ ਜੀਤ, ਕਾਮਰੇਡ ਗੁਰਨਾਮ ਸਿੰਘ, ਚਰਨਜੀਤ ਸਿੰਘ ਕਤਰਾ, ਸੰਤਵੀਰ, ਗੁਰਦੀਪ ਸਿੰਘ ਵੜੈਚ, ਸੁੱਚਾ ਸਿੰਘ ਅਧਰੇੜਾ, ਡਾ. ਸੁਦਾਗਰ ਸਿੰਘ ਪਾਲ, ਆਜ਼ਾਦ ਵਿਸਮਾਦ, ਅਮਰਜੀਤ ਕੌਰ, ਸਰੂਪ ਸਿਆਲਬੀ ਤੇ ਕੌਰ ਪ੍ਰੀਤ ਨੇ ਰਚਨਾਵਾਂ ਪੇਸ਼ ਕੀਤੀਆਂ। ਇਸੇ ਮੌਕੇ ਕੌਰ ਪ੍ਰੀਤ ਦੇ ਪੋਸਟਰ ਪੂਰਨ ਵਿਗਿਆਨੀ ਅਤੇ ਬੇਗਮਪੁਰਾ ਰਿਲੀਜ਼ ਕੀਤੇ ਗਏ। ਸਭਾ ਦੌਰਾਨ ਨਰਿੰਦਰ ਚੰਚਲ, ਸਰਦੂਲ ਸਿਕੰਦਰ ਤੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕੁਲਵੰਤ ਮਾਵੀ ਅਤੇ ਭਿੰਦਰ ਭਾਗੋਮਾਜਰਾ ਵੱਲੋਂ ਆਏ ਸਾਰੇ ਸਾਹਿਤਕਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਸਾਹਿਤ ਵਿਗਿਆਨ ਕੇਂਦਰ ਵੱਲੋਂ ਮਹੀਨਾਵਾਰ ਇਕੱਤਰਤਾ
ਐਸਏਐਸ ਨਗਰ (ਖੇਤਰੀ ਪ੍ਰਤੀਨਿਧ): ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਇੱਥੋਂ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿਚ ਉੱਘੇ ਗਜ਼ਲਗੋ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਹੋਈ। ਗੁਰਚਰਨ ਸਿੰਘ ਬੋਪਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭਾ ਵਿੱਚ ਵਾਰਿਸ ਦੀ ਹੀਰ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਵਾਰਿਸ ਦੀ ਹੀਰ ਇੱਕ ਸਮੁੰਦਰ ਹੈ, ਜਿਸ ਵਿੱਚ ਪੰਜਾਬੀ ਸੱਭਿਆਚਾਰ ਦਾ ਹਰ ਪੱਖ ਮਿਲਦਾ ਹੈ। ਹਰਬੰਸ ਸਿੰਘ ਸੋਢੀ ਨੇ ਹੀਰ ਅਤੇ ਵਾਰਿਸ ਸ਼ਾਹ ਮਕਬਰਿਆਂ ਦੇ ਦਰਸ਼ਨਾਂ ਬਾਰੇ ਦੱਸਿਆ। ਸਵਰਨ ਸਿੰਘ ਨੇ ਤਰੰਨਮ ਵਿੱਚ ਹੀਰ ਗਾਕੇ ਸੁਣਾਈ। ਲਾਭ ਸਿੰਘ ਲਹਿਲੀ, ਦਰਸ਼ਨ ਤਿਊਣਾ, ਬਾਬੂ ਰਾਮ ਦੀਵਾਨਾ, ਬਲਕਾਰ ਸਿੱਧੂ, ਤੇਜਿੰਦਰ ਸਿੰਘ ਥੂਹਾ, ਬਲਵਿੰਦਰ ਸਿੰਘ ਢਿਲੋਂ, ਜੁੱਧਵੀਰ ਸਿੰਘ, ਸੇਵੀ ਰਾਇਤ, ਮਲਕੀਤ ਬਸਰਾ ਨੇ ਹੀਰ ਦੇ ਵੱਖ-ਵੱਖ ਰੂਪ ਗਾ ਕੇ ਸੁਣਾਏ। ਗੁਰਦਰਸ਼ਨ ਮਾਵੀ ਨੇ ਮੰਚ ਸੰਚਾਲਨ ਕੀਤਾ।