ਸੁਪਰੀਮ ਕੋਰਟ ਦੀਆਂ 12 ਵਿਦਿਆਰਥੀ ਬਿਠਾਉਣ ਦੀ ਹਦਾਇਤਾਂ ਕਾਰਨ ਕਮਰੇ ਘਟੇ

ਸੁਪਰੀਮ ਕੋਰਟ ਦੀਆਂ 12 ਵਿਦਿਆਰਥੀ ਬਿਠਾਉਣ ਦੀ ਹਦਾਇਤਾਂ ਕਾਰਨ ਕਮਰੇ ਘਟੇ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਦਸੰਬਰ

ਸੀਬੀਐੱਸਈ ਵੱਲੋਂ ਤਿੰਨ ਦਸੰਬਰ ਨੂੰ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਕਰਵਾਈ ਜਾ ਰਹੀ ਹੈ। ਅਦਾਲਤੀ ਦਖਲ ਤੋਂ ਬਾਅਦ ਬੋਰਡ ਦੀਆਂ ਹਦਾਇਤਾਂ ਹਨ ਕਿ ਇਕ ਕਮਰੇ ਵਿੱਚ 12 ਵਿਦਿਆਰਥੀ ਹੀ ਬਿਠਾਏ ਜਾਣ। ਇਸ ਕਾਰਨ ਚੰਡੀਗੜ੍ਹ ਦੇ ਸਕੂਲਾਂ ਵਿੱਚ ਕਮਰੇ ਘੱਟ ਪੈ ਗਏ ਹਨ। ਇਸ ਕਾਰਨ ਵੱਡੀ ਗਿਣਤੀ ਸਕੂਲਾਂ ਨੇ ਭਲਕੇ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਦੀ ਛੁੱਟੀ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅੰਗਰੇਜ਼ੀ ਵਿਸ਼ਾ ਲਾਜ਼ਮੀ ਹੈ, ਇਸ ਲਈ ਹਰੇਕ ਸਕੂਲ ਵਿੱਚ ਸਾਰੇ ਵਿਦਿਆਰਥੀ ਇਕੋ ਸਮੇਂ ਪ੍ਰੀਖਿਆ ਦੇਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਮੁੱਖ ਵਿਸ਼ੇ ਦਾ ਇਮਤਿਹਾਨ ਹੈ ਤੇ ਵਿਦਿਆਰਥੀਆਂ ਦੇ ਬੈਠਣ ਲਈ ਥਾਂ ਘੱਟ ਹੈ। ਦੂਜੇ ਪਾਸੇ ਸਕੂਲ ਮੁਖੀਆਂ ਨੂੰ ਸੀਬੀਐੱਸਈ ਦੀਆਂ ਹਦਾਇਤਾਂ ਅਨੁਸਾਰ 40-42 ਕਮਰਿਆਂ ਦਾ ਇੰਤਜ਼ਾਮ ਕਰਨਾ ਪੈ ਰਿਹਾ ਹੈ ਜਦਕਿ ਕਈ ਸਕੂਲਾਂ ਵਿੱਚ ਤਾਂ ਇੰਨੇ ਕਮਰੇ ਵੀ ਨਹੀਂ ਹਨ। ਇਸ ਕਰਕੇ ਵਿਦਿਆਰਥੀਆਂ ਨੂੰ ਬਿਠਾਉਣਾ ਵੱਡੀ ਚੁਣੌਤੀ ਬਣ ਗਿਆ ਹੈ ਪਰ ਸਕੂਲਾਂ ਨੇ ਇਸ ਲਈ ਪ੍ਰਬੰਧ ਕਰ ਲਏ ਹਨ।

ਕੁਝ ਸਕੂਲਾਂ ਨੇ ਭਲਕੇ ਆਪਣੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੀ ਛੁੱਟੀ ਕਰ ਦਿੱਤੀ ਹੈ ਜਦਕਿ ਕਈ ਸਕੂਲ ਹੋਰ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਿਰਫ ਆਨਲਾਈਨ ਪੜ੍ਹਾਈ ਕਰਵਾਉਣਗੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਦੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 517 ਵਿਦਿਆਰਥੀਆਂ ਨੇ 12ਵੀਂ ਦਾ ਅੰਗਰੇਜ਼ੀ ਦਾ ਪੇਪਰ ਦੇਣਾ ਹੈ। ਇਨ੍ਹਾਂ ਲਈ 44 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਕ ਹੋਰ ਸਕੂਲ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਿਜਲੀ ਬੈਕਅੱਪ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤੇ ਮਾਰਕੀਟ ਤੋਂ ਪ੍ਰਿੰਟਰ ਲਿਆਂਦੇ ਗਏ ਹਨ ਤਾਂ ਕਿ ਵਿਦਿਆਰਥੀਆਂ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਇੰਟਰਨੈਟ ਮੁਹੱਂਈਆ ਕਰਵਾਉਣ ਵਾਲੀਆਂ ਕੰਪਨੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਕਿ ਤਕਨੀਕੀ ਸਮੱਸਿਆ ਨਾ ਆਵੇ। ਸਰਕਾਰੀ ਸਕੂਲ ਸੈਕਟਰ-46 ਦੇ ਇੱਕ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ 350 ਵਿਦਿਆਰਥੀ ਪੇਪਰ ਦੇਣਗੇ ਜਿਸ ਲਈ 36 ਕਮਰਿਆਂ ਵਿੱਚ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਕਿ ਬਿਜਲੀ ਨਾ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All