ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਦਸੰਬਰ
ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (ਕੈਟ) ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਰੋਹਿਤ ਸੇਠ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਕੇਕੇ ਠਾਕੁਰ ਨੂੰ ਮੀਤ ਪ੍ਰਧਾਨ, ਜਗਦੀਸ਼ ਰਾਮ ਸਿਆਲ ਨੂੰ ਸਕੱਤਰ, ਮੋਨਿਕਾ ਕੋਂਡਲ ਨੂੰ ਸੰਯੁਕਤ ਸਕੱਤਰ ਅਤੇ ਸੁਖਵਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਮੌਕੇ ਕਾਰਜਕਾਰਨੀ ਮੈਂਬਰ ਵਜੋਂ ਸੰਜੇ ਗੋਇਲ, ਆਰਕੇ ਸ਼ਰਮਾ, ਵਿਨੈ ਗੁਪਤਾ, ਲਖਿੰਦਰ ਬੀਰ ਸਿੰਘ, ਰਾਕੇਸ਼ ਵਰਮਾ, ਰੋਹਿਤ ਸ਼ਰਮਾ, ਵਿਨੋਦ ਆਰਿਆ, ਟੀਐੱਸ ਹੁੰਦਲ, ਰਾਮ ਪਿਆਰੇ ਲੁਬਾਣਾ, ਸੰਜੇ ਕੌਲ ਅਤੇ ਅਨਿਲ ਸ਼ਰਮਾ ਚੁਣੇ ਗਏ ਹਨ।