ਰੋਹਿਤ ਸੇਠ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ : The Tribune India

ਰੋਹਿਤ ਸੇਠ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਰੋਹਿਤ ਸੇਠ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਬਾਰ ਐਸੋਸੀਏਸ਼ਨ ਦੇ ਚੁਣੇ ਗਏ ਨਵੇਂ ਅਹੁਦੇਦਾਰ ਜੇਤੂ ਨਿਸ਼ਾਨ ਬਣਾਉਂਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 7 ਦਸੰਬਰ

ਸੈਂਟਰਲ ਐਡਮਨਿਸਟ੍ਰੇਟਿਵ ਟ੍ਰਿਬਿਊਲ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ। ਇਸ ਮੌਕੇ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਅਹੁਦੇਦਾਰਾਂ ਦੀ ਸਾਲ 2022-23 ਲਈ ਨਿਰਵਿਰੋਧ ਮੁੜ ਚੋਣ ਕੀਤੀ ਗਈ। ਇਸ ਮੌਕੇ ਰੋਹਿਤ ਸੇਠ ਨੂੰ ਨੌਵੀਂ ਵਾਰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਕੇਕੇ ਠਾਕੁਰ ਨੂੰ ਉਪ ਪ੍ਰਧਾਨ, ਜਗਦੀਸ਼ ਰਾਮ ਸਿਆਲ ਨੂੰ ਸਕੱਤਰ ਅਤੇ ਸੁਖਵਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸੇ ਦੌਰਾਨ ਸੰਜੈ ਗੋਇਲ (ਸੀਨੀਅਰ ਸੀਜੀਐੱਸਸੀ), ਆਰਕੇ ਸ਼ਰਮਾ, ਵਿਨੈ ਗੁਪਤਾ, ਲਖਿੰਦਰ ਬੀਰ ਸਿੰਘ, ਰਾਕੇਸ਼ ਵਰਮਾ, ਰੋਹਿਤ ਸ਼ਰਮਾ, ਵਿਨੋਦ ਆਰਿਆ, ਟੀਐੱਸ ਹੁੰਦਲ ਨੂੰ ਸੀਨੀਅਰ ਐਗਜ਼ੈਗਟਿਵ ਮੈਂਬਰ ਚੁਣਿਆ ਗਿਆ ਅਤੇ ਰਾਮ ਪਿਆਰੇ ਲੁਬਾਣਾ, ਸੰਜੈ ਕੌਲ ਤੇ ਅਨਿਲ ਕੁਮਾਰ ਸ਼ਰਮਾ ਐਗਜ਼ੈਟਿਵ ਮੈਂਬਰ ਚੁਣੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All