ਮੁਕੇਸ਼ ਕੁਮਾਰ
ਚੰਡੀਗੜ੍ਹ, 8 ਸਤੰਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵਲੋਂ ਵਾਹਨ ਰਜਿਸਟਰੇਸ਼ਨ ਦੀਆਂ ਪੁਰਾਣੀਆਂ ਸੀਰੀਜ਼ ਦੇ ਬਾਕੀ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਈ-ਨਿਲਾਮੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਨੰਬਰਾਂ ਦੀ ਨਿਲਾਮੀ ਵਿੱਚ ਹਿੱਸਾ ਲੈਣ ਲਈ ਚੰਡੀਗੜ੍ਹ ਪੱਕੇ ਵਸਨੀਕਾਂ ਨੂੰ ਪਹਿਲਾਂ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਆਰਐਲਏ ਵਲੋਂ ਇਹ ਰਜਿਸਟ੍ਰੇਸ਼ਨ 14 ਸਤੰਬਰ ਤੱਕ ਜਾਰੀ ਰਹੇਗੀ ਅਤੇ ਇਸ ਤੋਂ ਬਾਅਦ 15 ਸਤੰਬਰ ਤੋਂ 17 ਸਤੰਬਰ ਤੱਕ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਨਿਲਾਮੀ ਕੀਤੀ ਜਾਵੇਗੀ। ਆਰਐਲਏ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਵੱਲੋਂ ਵਾਹਨ ਰਜਿਸਟ੍ਰੇਸ਼ਨ ਦੀਆਂ ਪੁਰਾਣੀਆਂ ਸੀਰੀਜ਼ ਸੀਐਚ 01 ਸੀਬੀ, ਸੀਐਚ 01 ਸੀਏ, ਸੀਐਚ 01 ਬੀਜ਼ੈਡ, ਸੀਐਚ 01 ਬੀਐਕਸ, ਸੀਐਚ 01 ਬੀਵਾਈ, ਸੀਐਚ 01 ਬੀ ਡਬਲਿਊ, ਸੀਐਚ 01 ਬੀਯੂ, ਸੀਐਚ 01 ਬੀਟੀ ਅਤੇ ਸੀਐਚ 01 ਬੀਐੱਸ ਦੇ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰਾਂ ਨੂੰ ਨਿਲਾਮ ਕੀਤਾ ਜਾਵੇਗਾ। ਇਨ੍ਹਾਂ ਸੀਰੀਜ਼ ਦੇ ਬਚੇ ਹੋਏ ਨੰਬਰਾਂ ਦੇ ਸੂਚੀ, ਨਿਲਾਮ ਕੀਤੇ ਜਾਣ ਵਾਲੇ ਨੰਬਰ ਏਡੀ ਘੱਟੋ ਘੱਟ ਰਾਖਵੀਂ ਕੀਮਤ ਸਮੇਤ ਹੋਰ ਸ਼ਰਤਾਂ ਦੀ ਡਿਟੇਲ ਆਰਐਲਏ ਦੀ ਵੈੱਬਸਾਈਟ ’ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਇਨ੍ਹਾਂ ਫੈਂਸੀ ਅਤੇ ਨਮਪਸੰਦ ਨੰਬਰਾਂ ਦੀ ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਚਾਹਵਾਨਾਂ ਨੂੰ ਪਹਿਲਾਂ ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ: www.chdtransport’ ਤੇ ਆਰਐਲਏ ਦੀ ਆਨਲਾਈਨ ਸਾਈਟ ’ਤੇ ਰਜਿਸਟ੍ਰੇਸ਼ਨ ਕਵਾਉਣੀ ਹੋਵੇਗੀ ਜੋ 14 ਸਤੰਬਰ ਤੱਕ ਖੁੱਲ੍ਹੀ ਹੈ। ਇਸ ਤੋਂ ਬਾਅਦ ਰਜਿਸਟਰਡ ਵਾਹਨ ਮਾਲਿਕ ਆਪਣੇ ਵਾਹਨ ਲਈ ਚੁਣੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਲਈ 15 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਆਨਲਾਈਨ ਬੋਲੀ ਵਿੱਚ ਭਾਗ ਲੈ ਸਕਣਗੇ। ਹੋਰ ਜਾਣਕਾਰੀ ਤੇ ਪੁੱਛਗਿੱਛ ਲਈ ਆਰਐਲਏ ਦੇ ਗਾਹਕ ਸੇਵਾ ਕੇਂਦਰ ਦੇ ਟੈਲੀਫੋਨ ਨੰਬਰ 0172-2700076 ਜਾਂ ਵਿਭਾਗ ਦੀ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।