ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਮਾਰਚ
ਇਥੋਂ ਦੀ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵਲੋਂ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀਆਂ ਪੁਰਾਣੀਆਂ ਲੜੀਆਂ ਦੇ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਮੁੜ ਤੋਂ ਈ-ਨਿਲਾਮੀ ਕੀਤੀ ਜਾਵੇਗੀ। ਆਰਐਲਏ ਵੱਲੋਂ ਜਾਰੀ ਸੂਚਨਾ ਅਨੁਸਾਰ ਸੀਐੱਚ 01 ਸੀਡੀ, ਸੀਐੱਚ 01 ਸੀਸੀ, ਸੀਐੱਚ 01 ਸੀਬੀ, ਸੀਐੱਚ 01 ਸੀਏ, ਸੀਐੱਚ 01 ਬੀਜ਼ੈੱਡ, ਸੀਐੱਚ 01 ਬੀਵਾਈ, ਸੀਐੱਚ 01 ਬੀਐੱਕਸ, ਸੀਐੱਚ 01 ਬੀਡਬਲਿਊ, ਸੀਐੱਚ 01 ਬੀਵੀ, ਸੀਐੱਚ 01 ਬੀਯੂ, ਸੀਐੱਚ 01-ਬੀਟੀ ਅਤੇ ਸੀਐਚ 01 ਬੀਐੱਸ ਦੇ ਬਾਕੀ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰ ਦੀ ਈ-ਨਿਲਾਮੀ ਲਈ ਮੁੜ ਤੋਂ 10 ਮਾਰਚ ਤੋਂ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਚੰਡੀਗੜ੍ਹ ਦੇ ਵਾਹਨ ਮਾਲਕ 10 ਮਾਰਚ ਤੋਂ 16 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।