ਪੱਤਰ ਪ੍ਰੇਰਕ
ਅਮਲੋਹ, 9 ਜਨਵਰੀ
ਆਮ ਆਦਮੀ ਪਾਰਟੀ ਹਲਕਾ ਅਮਲੋਹ ਦੇ ਸੀਨੀਅਰ ਆਗੂ ਐਡਵੋਕੇਟ ਗੁਰਿੰਦਰ ਸਿੰਘ ਸ਼ੇਰਗਿੱਲ ਹਰੀਪੁਰ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿਚ ਉਸ ਦੇ ਸਮਰਥਕਾਂ ਵੱਲੋਂ ਪਾਰਟੀ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੈਰੀ ਬੜਿੰਗ ਦੀ ਮਦਦ ਦਾ ਐਲਾਨ ਕੀਤਾ ਗਿਆ। ਇਸ ਭਰੋਸੇ ਨਾਲ ‘ਆਪ’ ਉਮੀਦਵਾਰ ਗੈਰੀ ਬੜਿੰਗ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ ਮਿਲਿਆ ਹੈ। ਇਸ ਮੌਕੇ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਲੰਬਾ ਸਮਾਂ ਰਾਜ ਕਰਨ ਦੇ ਬਾਵਜੂਦ ਪੰਜਾਬ ਨੂੰ ਵਿਕਾਸ ਦੀ ਥਾਂ ਵਿਨਾਸ਼ ਵੱਲ ਧੱਕਿਆ ਹੈ। ਇਸ ਮੌਕੇ ਸ੍ਰੀ ਗੈਰੀ ਬੜਿੰਗ ਨੇ ਸ੍ਰੀ ਸ਼ੇਰਗਿਲ ਦੀ ਅਗਵਾਈ ਵਿਚ ਮਿਲੇ ਸਮਰਥਨ ਲਈ ਧੰਨਵਾਦ ਕੀਤਾ।
ਇਸੇ ਤਰ੍ਹਾਂ ‘ਆਪ’ ਦੇ ਦਫ਼ਤਰ ’ਚ ਪਰਵਾਸੀ ਵਿੰਗ ਹਲਕਾ ਅਮਲੋਹ ਦੇ ਅਹੁਦੇਦਾਰਾਂ ਦੀ ਚੋਣ ਲਈ ਉਮੀਦਵਾਰ ਗੈਰੀ ਬੜਿੰਗ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਵਿਚ ਦੀਪਕ ਪਾਂਡੇ ਨੂੰ ਹਲਕਾ ਅਮਲੋਹ ਦਾ ਪ੍ਰਧਾਨ, ਅਜੀਤ ਕੁਮਾਰ, ਰਛਪਾਲ ਖੁਰਾਣਾ ਨੂੰ ਉਪ ਪ੍ਰਧਾਨ, ਅਦਿੱਤਿਆ ਪਾਂਡੇ ਨੂੰ ਸਕੱਤਰ, ਅਮਿਤ ਜੈਸਵਾਲ, ਅਨਿਲ ਮਿਸਰਾ, ਸਿਵ ਨਰਾਇਣ, ਵਿਪਨ ਵਰਮਾ, ਚਮਨ ਤ੍ਰਿਪਾਠੀ ਨੂੰ ਸੰਯੁਕਤ ਸਕੱਤਰ, ਮਹਿੰਦਰ ਸੈਫ਼ੀ, ਵਿਸੰਬਰ ਸਿੰਘ ਅਤੇ ਰਮੇਸ ਸੈਂਟੀ ਨੂੰ ਬਲਾਕ ਪ੍ਰਧਾਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ।