ਪੱਤਰ ਪ੍ਰੇਰਕ
ਲਾਲੜੂ, 1 ਅਗਸਤ
ਨਗਰ ਕੌਂਸਲ ਲਾਲੜੂ ਦੀ ਇਕ ਮਹੀਨਾ ਵਾਰ ਮੀਟਿੰਗ ਕੌਂਸਲ ਦੀ ਪ੍ਰਧਾਨ ਬਿੰਦੂ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਤੋਂ ਲਾਲੜੂ ਵਿੱਚ ਫਾਇਰ ਬ੍ਰਿਗੇਡ ਅਕੈਡਮੀ ਖੋਲੇ ਜਾਣ ਦੀ ਇਜਾਜ਼ਤ ਮੰਗੀ ਗਈ, ਇਸ ਤੋਂ ਇਲਾਵਾ ਹਾਊਸ ਦੀ ਮੀਟਿੰਗ ਅੰਦਰ ਕੇਵਲ ਹਾਊਸ ਦੇ ਮੈਂਬਰਾਂ ਦੀ ਹਾਜ਼ਰੀ ਹੀ ਯਕੀਨੀ ਬਣਾਉਣ ਸਬੰਧੀ ਮਤਾ ਪਾਸ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਤੋਂ ਲਾਲੜੂ ਸ਼ਹਿਰ ਵਿੱਚ ਫਾਇਰ ਬਿਰਗੇਡ ਟਰੈਨਿੰਗ ਸਕੂਲ ਖੋਲੇ ਜਾਣ ਦੀ ਮੰਗ ਕੀਤੀ। ਜਿਸ ਲਈ ਕੌਂਸਲ ਵਲੋਂ ਮੁਫ਼ਤ ਵਿੱਚ ਜਮੀਨ ਮੁਹੱਈਆ ਕਰਵਾਏ ਜਾਣ ਦਾ ਭਰੋਸਾ ਦਿੱਤਾ।
ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਵਧੇਗੀ ਅਤੇ ਵੱਧ ਤੋਂ ਵੱਧ ਨੋਜਵਾਨ ਫਾਈਰ ਸਬੰਧੀ ਟਰੇਨਿੰਗ ਦੀ ਮੁਹਾਰਤ ਹਾਸਲ ਕਰਨਗੇ, ਜਿਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਨੋਜਵਾਨਾ ਨੂੰ ਰੁਜ਼ਗਾਰ ਮਿਲੇਗਾ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਹਾਉਸ ਦੀ ਮੀਟਿੰਗ ਅੰਦਰ ਚੁਣੇ ਗਏ ਮੈਂਬਰ ਤੋਂ ਇਲਾਵਾ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਮੀਟਿੰਗ ਵਿੱਚ ਹਿੱਸਾ ਨਹੀ ਲਵੇਗਾ।