ਐਸਏਐਸ ਨਗਰ (ਮੁਹਾਲੀ): ਪਿੰਡ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪ੍ਰਬੰਧਕੀ ਕਮੇਟੀ ਨੇ ਅੱਜ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਪਿਆਰ ਬੇਸ਼ੁਮਾਰ’ ਰਿਲੀਜ਼ ਕੀਤਾ। ਗੀਤ ਦੀ ਧੁੰਨ, ਲੇਖਣ ਅਤੇ ਗਾਇਨ ਅਸੀਸ ਕੌਰ ਵੱਲੋਂ ਕੀਤਾ ਗਿਆ ਹੈ। ਗੀਤ ਦਾ ਸੰਗੀਤ ਜੱਗੀ ਗਿੱੱਲ ਨੇ ਦਿੱਤਾ ਹੈ ਤੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਏਬੀਸੀਡੀ ਵਰਲਡ ਵੱਲੋਂ ਪੇਸ਼ ਕੀਤੇ ਇਸ ਗੀਤ ਦੀ ਸ਼ੂਟਿੰਗ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਹੋਈ ਹੈ। ਗੀਤ ਦੇ ਨਿਰਮਾਤਾ ਭਾਈ ਸਰਵਜੀਤ ਸਿੰਘ ਹਨ ਤੇ ਕਾਸਟਿਊਮ ਡਿਜ਼ਾਈਨਰ ਗੁਨੀਤ ਕੌਰ। -ਪੱਤਰ ਪ੍ਰੇਰਕ