ਚੰਡੀਗੜ੍ਹ: ਚੰਡੀਗੜ੍ਹ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵੱਲੋਂ ਵਾਹਨ ਰਜਿਸਟਰੇਸ਼ਨ ਲਈ ਨਵੀਂ ਸ਼ੁਰੂ ਹੋ ਰਹੀ ਸੀਰੀਜ਼ ਸੀਐਚ 01 ਸੀਡੀ ਦੇ ਫੈਂਸੀ ਅਤੇ ਮਨਪਸੰਦ ਨੰਬਰਾਂ ਲਈ ਈ-ਨਿਲਾਮੀ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਆਰਐਲਏ ਅਨੁਸਾਰ ਇਸ ਨਵੀਂ ਸ਼ੁਰੂ ਕੀਤੀ ਜਾ ਰਹੀ ਸੀਰੀਜ਼ ਦੇ ਨਾਲ ਵਾਹਨ ਰਜਿਸਟਰੇਸ਼ਨ ਪੁਰਾਣੀਆਂ ਸੀਰੀਜ਼ਾਂ ਦੇ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਵੀ ਈ-ਨਿਲਾਮੀ ਕੀਤੀ ਜਾਵੇਗੀ। ਇਸ ਸਬੰਧੀ 22 ਤੋਂ 29 ਜਨਵਰੀ ਤੱਕ ਰਜਿਸਟਰੇਸ਼ਨ ਕੀਤੀ ਜਾਵੇਗੀ। ਰਜਿਸਟਰਡ ਵਾਹਨ ਮਾਲਕ ਮਨਪਸੰਦ ਨੰਬਰਾਂ ਲਈ 30 ਜਨਵਰੀ ਤੋਂ 1 ਫਰਵਰੀ ਤੱਕ ਜਾਰੀ ਰਹਿਣ ਵਾਲੀ ਈ-ਨਿਲਾਮੀ ਦੌਰਾਨ ਬੋਲੀ ਲਗਾ ਸਕਣਗੇ। ਇਸ ਸਬੰਧੀ ਪੂਰੀ ਜਾਣਕਾਰੀ ਟਰਾਂਸਪੋਰਟ ਵਿਭਾਗ ਦੀ ਕੌਮੀ ਵੈਬਸਾਈਟ: https://vahan.parivahan.gov.in/fancy ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੀ ਵੈਬਸਾਈਟ www.chdtransport’ ਤੇ ਉਪਲਬਧ ਕਰਵਾਈ ਗਈ ਹੈ। ਨਿਲਾਮੀ ਵਿੱਚ ਕੇਵਲ ਚੰਡੀਗੜ੍ਹ ਦੇ ਪੱਕੇ ਵਾਸੀ ਵਾਹਨ ਮਾਲਕ ਹੀ ਹਿੱਸਾ ਲੈ ਸਕਦੇ ਹਨ। -ਖੇਤਰੀ ਪ੍ਰਤੀਨਿਧ